ਔਰਤਾਂ ‘ਤੇ ਭਾਰੀ ਪੈ ਗਈ ਪਤੀਆਂ ਨਾਲ ਮੁਲਾਕਾਤ

ਕਪੂਰਥਲਾ-ਕਪੂਰਥਲਾ ਦੀ ਮਾਡਰਨ ਜੇਲ ‘ਚ ਆਪਣੇ ਪਤੀਆਂ ਨੂੰ ਮਿਲਣ ਦਾ ਬਹਾਨਾ ਕਰਕੇ ਉਨ੍ਹਾਂ ਨੂੰ ਨਸ਼ਾ ਦੇਣ ਆਈਆਂ ਦੋ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ Jailਔਰਤਾਂ ਪਤੀਆਂ ਨੂੰ ਮਿਲਣ ਦਾ ਬਹਾਨਾ ਕਰਕੇ ਉਨ੍ਹਾਂ ਨੂੰ ਹੈਰੋਇਨ ਦੇਣ ਲਈ ਆਈਆਂ ਸਨ। ਦੋਹਾਂ ਕੋਲੋਂ 6.5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਫਿਲੌਰ ਦੇ ਪਿੰਡ ਸਾਹਿਬ ਦੀ ਪ੍ਰਕਾਸ਼ ਕੌਰ ਅਤੇ ਨਵਾਂਸ਼ਹਿਰ ਦੇ ਪਿੰਡ ਹਕੀਮਪੁਰ ਦੀ ਕਮਲੇਸ਼ ਕੌਰ ਨੇ ਦੱਸਿਆ ਕਿ ਉਹ ਜੇਲ ‘ਚ ਬੰਦ ਆਪਣੇ ਪਤੀਆਂ ਗੁਰਚਰਨ ਸਿੰਘ ਅਤੇ ਸਤਪਾਲ ਸਿੰਘ ਨੂੰ ਹੈਰੋਇਨ ਦੇਣ ਆਈਆਂ ਸਨ। ਪੁਲਸ ਮੁਤਾਬਕ ਇਹ ਔਰਤ ਮੁੱਖ ਗੇਟ ‘ਤੇ ਐਂਟਰੀ ਕੀਤੇ ਬਿਨਾਂ ਹੀ ਮੁਲਾਕਾਤ ਰੂਮ ‘ਚ ਦਾਖਲ ਹੋ ਗਈਆਂ ਸਨ। ਉਨ੍ਹਾਂ ‘ਤੇ ਸ਼ੱਕ ਹੋਣ ‘ਤੇ ਜਦੋਂ ਤਲਾਸ਼ੀ ਲਈ ਗਈ ਤਾਂ ਨਸ਼ਾ ਬਰਾਮਦ ਹੋ ਗਿਆ। ਫਿਲਹਾਲ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ਾ ਕਿਥੋਂ ਲੈ ਕੇ ਆਈਆਂ ਸਨ।

468 ad