ਔਰਤਾਂ ਖਿਲਾਫ਼ ਬੋਲਣ ‘ਤੇ ਗੁੱਸਾ, ਮੇਅਰ ਛੁੱਟੀ ਗਏ

ਟੋਰਾਂਟੋ—ਔਰਤਾਂ ਖਿਲਾਫ ਹਿੰਸਾ ਬਾਰੇ ਟੋਰਾਂਟੋ ਦੇ ਮੇਅਰ ਰੌਬ ਫੋਰਡ ਵੱਲੋਂ ਦਿੱਤੇ ਬਿਆਨ ਤੋਂ ਫੈਡਰਲ ਟਰਾਂਸਪੋਰਟ ਮੰਤਰੀ ਲੀਜ਼ਾ ਰਾਇਤ ਨੂੰ ਡੂੰਘੀ ਸੱਟ ਵੱਜੀ। ਗੁੱਸੇ ਵਿੱਚ ਆਈ Lisa Raitਰਾਇਤ ਨੇ ਆਖਿਆ ਕਿ ਫੋਰਡ ਨੂੰ ਆਪਣੀ ਜ਼ਿੰਦਗੀ ਨੂੰ ਲੀਹ ਉੱਤੇ ਲਿਆਉਣ ਦੀ ਲੋੜ ਹੈ। ਰਾਇਤ ਨੇ ਆਖਿਆ ਕਿ ਔਰਤਾਂ ਖਿਲਾਫ ਹਿੰਸਾ ਦਾ ਕਿਆਸ ਕਰਕੇ ਉਸ ਦਾ ਆਨੰਦ ਮਾਨਣਾ ਸਹੀ ਗੱਲ ਨਹੀਂ ਹੈ। ਰਾਇਤ ਨੇ ਕਿਹਾ ਕਿ ਅਜਿਹੀ ਬਿਆਨਬਾਜ਼ੀ ਨੂੰ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਰਾਇਤ ਨੇ ਆਖਿਆ ਕਿ ਫੋਰਡ ਨੇ ਆਪਣੇ ਲਈ ਜੋ ਰਾਹ ਚੁਣ ਰੱਖਿਆ ਹੈ, ਉਸ ਲਈ ਉਸ ਨੂੰ ਸ਼ੁਭ ਕਾਮਨਾਵਾਂ ਦੇਣੀਆਂ ਬਣਦੀਆਂ ਹਨ ਪਰ ਉਸ ਨੂੰ ਸਿਆਸੀ ਜਾਂ ਦੂਜੇ ਮਾਹੌਲ ਵਿਚ ਹੋਰਾਂ ਲਈ ਵਰਤੀ ਜਾਣ ਵਾਲੀ ਭਾਸ਼ਾ ਉੱਤੇ ਵੀ ਗੌਰ ਕਰਨ ਦੀ ਲੋੜ ਹੈ। ਬੀਤੇ ਬੁੱਧਵਾਰ ਫੋਰਡ ਵੱਲੋਂ ਕੋਕੀਨ ਦਾ ਸੇਵਨ ਕਰਨ ਦੀ ਚਰਚਾ ਵੀ ਜ਼ੋਰਾਂ ਉੱਤੇ ਹੈ ਅਤੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਆਫਿਸ ਵੱਲੋਂ ਫੋਰਡ ਦੀਆਂ ਟਿੱਪਣੀਆਂ ‘ਤੇ ਉਸ ਦੇ ਵਿਵਹਾਰ ਨੂੰ ਕਾਫੀ ਇਤਰਾਜ਼ਯੋਗ ਦੱਸਿਆ ਗਿਆ ਸੀ। ਇਸੇ ਦੌਰਾਨ ਐਨ. ਡੀ. ਪੀ. ਆਗੂ ਥਾਮਸ ਮਲਕੇਅਰ ਨੇ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ‘ਤੇ ਆਪਣੀਆਂ ਆਦਤਾਂ ਤੋਂ ਬਾਜ਼ ਨਾ ਆਉਣ ਦੇ ਮੁੱਦੇ ਉੱਤੇ ਫੋਰਡ ਨੂੰ ਅਸਤੀਫਾ ਦੇਣ ਲਈ ਆਖਿਆ।
ਉਧਰ ਟੋਰਾਂਟੋ ਦੇ ਮੇਅਰ ਰਾਬ ਫੋਰਡ ਇਕ ਮਹੀਨੇ ਦੀ ਛੁੱਟੀ ‘ਤੇ ਚਲੇ ਗਏ ਹਨ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਆਪਣੀ ਡਰੱਗ ਦੀ ਆਦਤ ਦਾ ਇਲਾਜ ਕਰਵਾਉਣ ਲਈ ਸ਼ਿਕਾਗੋ ਗਏ ਹਨ।

468 ad