ਓਬਾਮਾ ਨੇ ਭਾਰਤੀ ਵਕੀਲ ਨੂੰ ਬਣਾਇਆ ਜੱਜ

ਵਾਸ਼ਿੰਗਟਨ—ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਹੋਰ ਭਾਰਤੀ ਅਮਰੀਕੀ ਵਕੀਲ ਅਮਿਤ ਪ੍ਰਿਵਰਧਨ ਮਹਿਤਾ ਨੂੰ ਅਮਰੀਕੀ ਡਿਸਟ੍ਰਿਕਟ ਕੋਰਟ ਫਾਰ ਵਾਸ਼ਿੰਗਟਨ ਡੀ. ਸੀ. ਦੇ ਜੱਜ ਵਰਗੇ ਮਹੱਵਪੂਰਨ ਅਹੁਦੇ ‘ਤੇ ਨਾਮਜ਼ਦ ਕੀਤਾ ਹੈ। 
Obamaਹੋਰ ਅਹੁਦਿਆਂ ਦੇ ਨਾਲ ਮਹਿਤਾ ਦੀ ਨਾਮਜ਼ਦਗੀ ਦਾ ਐਲਾਨ ਕਰਦੇ ਹੋਏ ਅਮਰੀਕਾ ਦੇ ਡਿਸਟ੍ਰਿਕਟ ਕੋਰਟ ਦੀ ਬੈਂਕ ਵਿਚ ਸੇਵਾ ਦੇ ਲਈ ਇਨ੍ਹਾਂ ਸਾਰਿਆਂ ਨੂੰ ਨਾਮਜ਼ਦ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਉਹ ਨਿਆਂ ਦੇ ਲਈ ਦ੍ਰਿੜ ਹੋ ਕੇ ਅਮਰੀਕੀ ਲੋਕਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। 
ਸੰਸਦ ਤੁਲਸੀ ਗਾਬਾਰਡ ਨੇ ਆਪਣੇ ਬਿਆਨ ਵਿਚ ਅਮਿਤ ਮਹਿਤਾ ਦੀ ਨਾਮਜ਼ਦਗੀ ਦੀ ਸ਼ਲਾਘਾ ਕੀਤੀ। 
ਅਮਰੀਕੀ ਕਾਂਗਰਸ ਵਿਚ ਪਹਿਲੀ ਹਿੰਦੂ ਸੰਸਦ ਮੈਂਬਰ ਰਹੀ ਗਾਬਾਰਡ ਨੇ ਕਿਹਾ ਕਿ ਅਮਿਤ ਦਾ ਇਕ ਸਨਮਾਨਯੋਗ ਕਾਨੂੰਨੀ ਕੈਰੀਅਰ ਰਿਹਾ ਹੈ ਅਤੇ ਉਨ੍ਹਾਂ ਨੂੰ ਕਈ ਸਫਲ ਸੁਣਵਾਈਆਂ ਅਤੇ ਮੁਕੱਦਮਿਆਂ ਦਾ ਅਨੁਭਵ ਹੈ। ਉਨ੍ਹਾਂ ਦੇ ਵੱਖ-ਵੱਖ ਤਜਰਬਿਆਂ ਦਾ ਅਦਾਲਤ ਦੀ ਕਾਰਵਾਈ ਵਿਚ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਉਹ ਅਮਿਤ ਦੇ ਨਾਂ ਦੀ ਛੇਤੀ ਹੀ ਪੁਸ਼ਟੀ ਕਰਨ ਦੀ ਅਪੀਲ ਕਰਦੇ ਹਨ। 
ਅਮਿਤ ਮਹਿਤਾ ਫਿਲਹਾਲ ਵਾਸ਼ਿੰਗਟਨ ਡੀ. ਸੀ. ਆਧਾਰਿਤ ਫਰਮ ਜੁਕਰਮੈਨ ਸਪੈਡਰ ਦੇ ਦਫਤਰ ਵਿਚ ਸਹਿਯੋਗੀ ਹੈ। ਉੱਥੇ ਉਹ ਸੂਬਾਈ ਅਤੇ ਸੰਘੀ ਅਦਾਲਤਾਂ ਵਿਚ ਆਪਣੇ ਮੁਅੱਕਲਾਂ ਦੇ ਦੀਵਾਨੀ ਅਤੇ ਫੌਜਦਾਰੀ ਮਾਮਲਿਆਂ ਦੀ ਪ੍ਰਤੀਨਿਧਤਾ ਕਰਦੇ ਹਨ। ਸਾਲ 2007 ਵਿਚ ਇਕ ਵਕੀਲ ਦੇ ਤੌਰ ‘ਤੇ ਉਹ ਫਰਮ ਵਿਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਸਾਲ 2002 ਤੋਂ 2007 ਵਿਚ ਉਨ੍ਹਾਂ ਨੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਪਬਲਿਕ ਡਿਫੈਂਡਰ ਸਰਵਿਸ ਦੇ ਲਈ ਸਹਾਇਕ ਵਕੀਲ ਦੇ ਤੌਰ ‘ਤੇ ਸੇਵਾ ਦਿੱਤੀ। ਸਾਲ 1997 ਵਿਚ ਉਨ੍ਹਾਂ ਨੇ ਯੂਨੀਵਰਸਿਟੀ ਆਫ ਵਰਜੀਨੀਆ ਸਕੂਲ ਆਫ ਲਾਅ ਤੋਂ ਜੇਡੀ ਦੀ ਡਿਗਰੀ ਹਾਸਲ ਕੀਤੀ ਅਤੇ 1993 ਵਿਚ ਉਨ੍ਹਾਂ ਨੇ ਜਾਰਜਟਾਊਨ ਯੂਨੀਵਰਸਿਟੀ ਤੋਂ ਬੀ. ਏ. ਦੀ ਡਿਗਰੀ ਹਾਸਲ ਕੀਤੀ ਸੀ। ਜੇਕਰ ਅਮਰੀਕੀ ਸੈਨੇਟ ਮਹਿਤਾ ਦੇ ਨਾਂ ਦੀ ਪੁਸ਼ਟੀ ਕਰਦੇ ਹਨ ਤਾਂ ਮਹਿਤਾ ਵਾਸ਼ਿੰਗਟਨ ਡੀ. ਸੀ. ਵਿਚ ਡਿਸਟ੍ਰਿਕਟ ਕੋਰਟ ਜੱਜ ਜੇ ਤੌਰ ‘ਤੇ ਸੇਵਾ ਦੇਣ ਵਾਲੇ ਏਸ਼ੀਆ-ਪ੍ਰਸ਼ਾਂਤ ਮੂਲ ਦੇ ਪਹਿਲੇ ਅਮਰੀਕੀ ਹੋਣਗੇ।

468 ad