ਓਬਾਮਾ ਨੇ ਕੌਮਾਂਤਰੀ ਜਗਤ ‘ਚ ਰੂਸ ਦੀ ਭੂਮਿਕਾ ਨੂੰ ਨਕਾਰਿਆ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੌਮਾਂਤਰੀ ਜਗਤ ‘ਚ ਰੂਸ ਦੀ ਇਕ ਰਾਸ਼ਟਰ ਦੇ ਰੂਪ ‘ਚ ਭੂਮਿਕਾ ਨੂੰ ਘੱਟ ਕਰਕੇ ਦੇਖਿਆ ਹੈ ਅਤੇ ਕਿਹਾ ਹੈ ਕਿ ਉਸ Obamaਦੇ ਨੇਤਾ ਵਲਾਦੀਮਿਰ ਪੁਤਿਨ ਰਾਜਨੀਤਕ ਲਾਭ ਲਈ ਅਜਿਹੀ ਗਤੀਵਿਧੀਆਂ ‘ਚ ਉਲਝਦੇ ਰਹਿੰਦੇ ਹਨ, ਜਿਸ ਨਾਲ ਅੱਗੇ ਚੱਲਕੇ ਖੁਦ ਉਨ੍ਹਾਂ ਦੇ ਦੇਸ਼ ਨੂੰ ਨੁਕਸਾਨ ਪਹੁੰਚ ਸਕਦਾ ਹੈ।  ਉਨ੍ਹਾਂ ਨੇ ਇਕਨਾਮਿਸਟ ਪੱਤਰਿਕਾ ਨੂੰ ਦਿੱਤੀ ਗਈ ਇੰਟਰਵਿਊ ‘ਚ ਕਿਹਾ ਹੈ ਕਿ ਹੁਣ ਦੂਜੇ ਦੇਸ਼ਾਂ ਦੇ ਲੋਕਾਂ ‘ਚ ਰੁਜ਼ਗਾਰ ਦੇ ਮੌਕੇ ਦੀ ਭਾਲ ਲਈ ਮਾਸਕੋ ਜਾਣ ਦੀ ਹੋੜ ਨਹੀਂ ਲਗੀ ਹੋਈ ਹੈ। ਉਥੇ ਲੋਕਾਂ ਦੀ ਔਸਤ ਉਮਰ 60 ਸਾਲ ਹੋ ਗਈ ਹੈ ਅਤੇ ਆਬਾਦੀ ਘੱਟ ਰਹੀ ਹੈ। ਓਬਾਮਾ ਨੇ ਕੌਮਾਂਤਰੀ ਜਗਤ ‘ਚ ਰੂਸ ਦੀ ਭੂਮਿਕਾ ਨੂੰ ਘੱਟ ਕਰਕੇ ਦੇਖਿਆ ਹੈ ਜਦੋਂ ਕਿ ਉਹ ਤੇਲ ਦੇ ਖੇਤਰ ‘ਚ ਵਿਸ਼ਵ ਦਾ ਤੀਜਾ ਵੱਡਾ ਅਤੇ ਗੈਸ ਦੇ ਖੇਤਰ ‘ਚ ਦੂਜਾ ਵੱਡਾ ਉਤਪਾਦਕ ਦੇਸ਼ ਹੈ ਅਤੇ ਊਰਜਾ ਦੀ ਦਰਾਮਦ ਦੇ ਮਾਮਲੇ ‘ਚ ਉਸ ਦੇ ਉਪਰ ਯੂਰਪ ਦੀ  ਨਿਰਭਰਤਾ ਬਣੀ ਹੋਈ ਹੈ।

468 ad