ਓਨਟਾਰੀਓ ਦੀ ਅਦਾਲਤ ”ਚ ਹੋਏ ਕੇਸ ਨੂੰ ਲੈ ਕੇ ਅਮਰਿੰਦਰ ਨਾਲ ਮਿਲੇ ਕੈਨੇਡਾ ਦੇ ਪ੍ਰਵਾਸੀ

17ਓਟਾਵਾ , 4 ਮਈ ( ਪੀਡੀ ਬੇਉਰੋ ) ਓਨਟਾਰੀਓ ਦੀ ਅਦਾਲਤ ‘ਚ ਸਿੱਖ ਫਾਰ ਜਸਟਿਸ ਨਾਂ ਦੇ ਸੰਗਠਨ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੀਤੇ ਗਏ ਅਦਾਲਤੀ ਕੇਸ ਨੂੰ ਦੇਖਦਿਆਂ ਕੈਨੇਡਾ ਦੇ ਪ੍ਰਵਾਸੀਆਂ ਨੇ ਇਸ ਮਾਮਲੇ ਨੂੰ ਲੈ ਕੇ ਕੈਪਟਨ ਨਾਲ ਮੁਲਾਕਾਤ ਕੀਤੀ ਹੈ। ਵੈਨਕੂਵਰ ਤੋਂ ਪ੍ਰਵਾਸੀ ਪੰਜਾਬੀ ਪ੍ਰਭਦੇਵ ਸਿੰਘ ਖਹਿਰਾ, ਜਗਦੇਵ ਸਿੰਘ ਖਹਿਰਾ ਨੇ ਕਾਂਗਰਸ ਨੇਤਾ ਰਾਣਾ ਗੁਰਜੀਤ ਸਿੰਘ ਅਤੇ ਹਰਦੇਵ ਸਿੰਘ ਖਹਿਰਾ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ, ਜਿਸ ‘ਚ ਓਨਟਾਰੀਓ ਦੇ ਕੇਸ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਕਿ ਕਿਸ ਤਰ੍ਹਾਂ ਨਾਲ ਓਨਟਾਰੀਓ ਦੀ ਅਦਾਲਤ ‘ਚ ਕੇਸ ਲੜਨ ਲਈ ਕਾਂਗਰਸ ਨੇ ਆਪਣੇ ਵਕੀਲ ਤਿਆਰ ਕੀਤੇ ਹਨ। ਪ੍ਰਭਦੇਵ ਸਿੰਘ ਖਹਿਰਾ ਨੇ ਕੈਪਟਨ ਨੂੰ ਕਿਹਾ ਕਿ ਉਨ੍ਹਾਂ ਦਾ ਕੈਨੇਡਾ ਦੌਰਾ ਰੱਦ ਹੋਣ ਨਾਲ ਪ੍ਰਵਾਸੀ ਪੰਜਾਬੀ ਨਿਰਾਸ਼ ਹੋਏ ਹਨ। ਇਸ ਦੇ ਬਾਵਜੂਦ ਰਾਣਾ ਗੁਰਜੀਤ ਸਿੰਘ ਦੀ ਅਗਵਾਈ ‘ਚ ਟੋਰਾਂਟੋ ਅਤੇ ਵੈਨਕੂਵਰ ‘ਚ 2 ਦਰਜਨ ਤੋਂ ਵੱਧ ਪ੍ਰਵਾਸੀਆਂ ਨਾਲ ਸਫਲ ਮੀਟਿੰਗਾਂ ਕੀਤੀਆਂ ਗਈਆਂ ਹਨ। ਇਸ ਦੇ ਬਾਵਜੂਦ ਕੈਨੇਡਾ ‘ਚ ਵਸੇ ਪ੍ਰਵਾਸੀਆਂ ਦੀ ਮੰਗ ਹੈ ਕਿ ਕੈਪਟਨ ਅਦਾਲਤੀ ਕੇਸ ਖਤਮ ਹੋਣ ਤੋਂ ਬਾਅਦ ਕੈਨੇਡਾ ਦਾ ਦੌਰਾ ਕਰਨ। ਸ਼ੇਰੋਵਾਲੀਆ ਬ੍ਰਦਰਸ ਨੇ ਕਿਹਾ ਕਿ ਕੈਨੇਡਾ ਦੇ ਪ੍ਰਵਾਸੀ ਇਸ ਗੱਲ ਤੋਂ ਚਿੰਤਿਤ ਹਨ ਕਿ ਆਖਿਰ ਕੈਪਟਨ ਨੂੰ ਕੈਨੇਡਾ ਆਉਣ ਤੋਂ ਕਿਉਂ ਰੋਕਿਆ ਗਿਆ?
ਉਨ੍ਹਾਂ ਨੇ ਕੈਪਟਨ ਨੂੰ ਅਗਸਤ ਮਹੀਨੇ ‘ਚ ਕੈਨੇਡਾ ‘ਚ ਘੱਟ ਤੋਂ ਘੱਟ 3 ਮੀਟਿੰਗਾਂ ‘ਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨਾਲ ਇਹ ਮੀਟਿੰਗਾਂ ਟੋਰਾਂਟੋ, ਵੈਨਕੂਵਰ ਅਤੇ ਹੋਰ ਹਿੱਸਿਆਂ ‘ਚ ਹੋਣੀਆਂ ਚਾਹੀਦੀਆਂ ਹਨ। ਕੈਪਟਨ ਨੂੰ ਇਕ ਹਫਤੇ ਦਾ ਸਮਾਂ ਕੈਨੇਡਾ ਲਈ ਜ਼ਰੂਰ ਕੱਢਣਾ ਚਾਹੀਦਾ ਹੈ, ਜਿਸ ਦਾ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ‘ਚ ਲਾਭ ਮਿਲੇਗਾ। ਲਾਡੀ ਸ਼ੇਰੋਵਾਲੀਆ ਨੇ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਨੇਡਾ ਦੇ ਪ੍ਰਵਾਸੀਆਂ ਨੂੰ ਕਾਂਗਰਸ ਨਾਲ ਜੋੜਨ ਲਈ ਕੈਪਟਨ ਨੂੰ 3 ਮੀਟਿੰਗਾਂ ‘ਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ। ਰਾਣਾ ਗੁਰਜੀਤ ਸਿੰਘ ਨੇ ਕੈਪਟਨ ਨੂੰ ਦੱਸਿਆ ਕਿ ਓਨਟਾਰੀਓ ਦੀ ਅਦਾਲਤ ‘ਚ ਚਲ ਰਿਹਾ ਕੇਸ ਜਲਦ ਹੀ ਨਿਪਟਣ ਦੀ ਆਸ ਹੈ। ਉਸ ਤੋਂ ਬਾਅਦ ਕੈਪਟਨ ਕੈਨੇਡਾ ਦੇ ਦੌਰੇ ‘ਤੇ ਜਾ ਸਕਦੇ ਹਨ।

468 ad

Submit a Comment

Your email address will not be published. Required fields are marked *