ਐੱਸ. ਐੱਸ. ਏ./ਰਮਸਾ ਮਹਿਲਾ ਅਧਿਆਪਕਾਂਵਾ ਦੀ ਹੋਈ ਤਹਿਸੀਲ ਪੱਧਰੀ ਮੀਟਿੰਗ

FDK 4

– 13 ਨੂੰ ਫ਼ਰੀਦਕੋਟ ਵਿਖੇ ਮਸ਼ਾਲ ਮਾਰਚ ‘ਤੇ 22 ਮਈ ਨੂੰ ਮੋਗਾ ਵਿਖੇ ਨਾਰੀ ਸ਼ਕਤੀ ਰੋਸ ਮੁਜ਼ਾਹਰਾ
ਫ਼ਰੀਦਕੋਟ, 11 ਮਈ (ਜਗਦੀਸ਼ ਕੁਮਾਰ ਬਾਂਬਾ ) ਪਿਛਲੇ ਅੱਠ ਸਾਲਾਂ ਤੋਂ ਸਰਕਾਰ ਦੀ ਵਿਤਕਰੇਬਾਜ਼ੀ ਦਾ ਸੰਤਾਪ ਹੰਢਾ ਰਹੇ ਐੱਸ. ਐੱਸ. ਏ./ਰਮਸਾ ਅਧਿਆਪਕ-ਅਧਿਆਪਕਾਵਾਂ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਗਲੀ-ਗਲੀ ਜਾ ਕੇ ਅਧਿਆਪਕਾਵਾਂ ਨੂੰ 22 ਮਈ ਦੇ ਮੋਗਾ ਵਿਖੇ ਹੋ ਰਹੇ ਸੂਬਾ ਪੱਧਰੀ ਨਾਰੀ ਸ਼ਕਤੀ ਰੋਸ ਮੁਜ਼ਾਹਰੇ ਵਿੱਚ ਆਉਣ ਦਾ ਸੁਨੇਹਾਂ ਦੇਣ ਦੀ ਮੁਹਿੰਮ ਆਰੰਭ ਦਿੱਤੀ ਹੈ। ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਅੱਜ ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਜਿਲ•ਾ ਫਰੀਦਕੋਟ ਦੀਆਂ ਮਹਿਲਾ ਅਧਿਆਪਕਾਂਵਾ ਦੀ ਤਹਿਸੀਲ ਪੱਧਰੀ ਮੀਟਿੰਗ ਮੈਡਮ ਦਲਜੀਤ ਕੌਰ, ਮੈਡਮ ਜਸਪਾਲ ਕੌਰ ਤੇ ਆਰਤੀ ਨਰੂਲਾ ਦੀ ਅਗਵਾਈ ਵਿੱਚ ਫਰੀਦਕੋਟ ਵਿਖੇ ਹੋਈ।ਜਿਸ ਵਿੱਚ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਮਹਿਲਾ ਅਧਿਆਪਕ ਆਗੂਆਂ ਮਮਤਾ ਗੇਰਾ, ਨਿਧੀ ਵਰਮਾਂ ਤੇ ਰੁਪਿੰਦਰ ਕੌਰ ਨੇ ਦੱਸਿਆ ਕਿ ਲਗਭਗ 12000 ਐੱਸ. ਐੱਸ. ਏ./ਰਮਸਾ ਅਧਿਆਪਕਾਂ ਨੂੰ ਪੰਜਾਬ ਸਰਕਾਰ ਨੇ ਪਿਛਲੇ ਅੱਠ ਸਾਲਾਂ ਤੋਂ ਠੇਕੇ ਤੇ ਸਕੂਲਾਂ ਵਿੱਚ ਭਰਤੀ ਕੀਤਾ ਹੋਇਆ ਹੈ। ਠੇਕੇ ਤੇ ਭਰਤੀ ਹੋਣ ਕਾਰਨ ਇਹਨਾਂ ਅਧਿਆਪਕ-ਅਧਿਆਪਕਾਵਾਂ ਨੂੰ ਵਿਭਾਗੀ ਅਧਿਆਪਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝਾ ਕੀਤਾ ਹੋਇਆ ਹੈ। ਹੋਰ ਤਾਂ ਹੋਰ ਮਹਿਲਾ ਅਧਿਆਪਕਾਵਾਂ ਨੂੰ ਮਿਲਣ ਵਾਲੀ ਪ੍ਰਸੂਤਾ ਛੁੱਟੀ ਵੀ ਇਹਨਾਂ ਅਧਿਆਪਕਾਵਾਂ ਨੂੰ ਪੂਰੀ ਨਹੀਂ ਦਿੱਤੀ ਜਾਂਦੀ। ਅੱਠ ਸਾਲ ਬੀਤ ਜਾਣ ਅਤੇ ਦਰਜ਼ਨਾਂ ਨਿਯਮ-ਕਾਨੂੰਨ, ਵਿਭਾਗੀ ਚਿੱਠੀਆਂ ਉਤੇ ਅਦਾਲਤੀ ਫੈਸਲੇ ਪੱਖ ਵਿੱਚ ਹੋਣ ਦੇ ਬਾਅਦ ਵੀ ਸਰਕਾਰ ਐੱਸ. ਐੱਸ. ਏ./ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਕੋਈ ਅਪੀਲ-ਦਲੀਲ ਸੁਣਨ ਨੂੰ ਤਿਆਰ ਨਹੀਂ ਹੈ। ਉਹਨਾਂ ਦੱਸਿਆ ਕਿ ਹੁਣ ਅਧਿਆਪਕਾਵਾਂ ਨੇ ਇਹ ਪੱਕਾ ਫੈਸਲਾ ਕੀਤਾ ਹੈ ਕਿ ਜਿੰਨੀ ਦੇਰ ਤੱਕ ਠੇਕਾ ਭਰਤੀ ਦਾ ਕਲੰਕ ਗਲੋਂ ਲਹਿ ਨਹੀਂ ਜਾਂਦਾ ਉੰਨੀ ਦੇਰ ਤੱਕ ਅਧਿਆਪਕਾਵਾਂ ਟਿਕ ਕੇ ਨਹੀਂ ਬੈਠਣਗੀਆਂ। ਅਧਿਆਪਕਾਵਾਂ ਦੀ ਇਸ ਟੀਮ ਵਿੱਚ ਗਗਨਜੋਤ ਕੌਰ, ਜਸਵਿੰਦਰ ਕੌਰ, ਮਨਦੀਪ ਕੌਰ, ਨਿੰਦਰਜੀਤ ਕੌਰ, ਅਮਨ, ਸ਼ਿਲਪਾ, ਰਿਤੂ ਸਿੰਗਲਾ, ਮੰਜੂ, ਗੀਤੂ ਚੋਪੜਾ ਤੋਂ ਇਲਾਵਾ ਜਿਲ•ਾ ਕਮੇਟੀ ‘ਚੋਂ ਗੁਰਪ੍ਰੀਤ ਰੂਪਰਾ, ਭੁਪਿੰਦਰ ਦੁੱਗਲ, ਗਗਨ ਪਾਹਵਾ, ਸਾਹਿਲ ਡਾਂਗ, ਪੰਕਜ਼ ਸਿੰਗਲਾ ਆਦਿ ਅਧਿਆਪਕ ਵੀ ਸ਼ਾਮਿਲ ਹਨ।

468 ad

Submit a Comment

Your email address will not be published. Required fields are marked *