ਐੱਪਲ ਦੇ ਉਪਕਰਣਾਂ ਤੋਂ ਖਤਰਾ, ਕੀਤਾ ਗਿਆ ਬੈਨ!

ਐੱਪਲ ਦੇ ਉਪਕਰਣਾਂ ਤੋਂ ਖਤਰਾ, ਕੀਤਾ ਗਿਆ ਬੈਨ!

ਸੰਸਾਰ ਦੀ ਮਸ਼ਹੂਰ ਸਮਾਰਟ ਫੋਨ ਕੰਪਨੀ ਐੱਪਲ ਨੂੰ ਬੈਨ ਕਰ ਦਿੱਤਾ ਗਿਆ ਹੈ। ਅਜਿਹਾ ਕੀਤਾ ਹੈ ਚੀਨ ਨੇ। ਚੀਨ ਦੀ ਸਰਕਾਰ ਨੇ ਆਪਣੇ ਦੇਸ਼ ਵਿਚ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਲੋਕਾਂ ਨੂੰ ਐੱਪਲ ਦੇ ਉਪਕਰਣ ਖਰੀਦਣ ਤੋਂ ਮਨ੍ਹਾ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਚੀਨ ਦਾ ਕਹਿਣਾ ਹੈ ਕਿ ਐੱਪਲ ਦੇ ਆਈਫੋਨ ਵਿਚ ਚੱਲਣ ਵਾਲੇ ਵਰਤਮਾਨ ਵਰਜ਼ਨ ਆਈ. ਓ. ਐੱਸ. 7 ਵਿਚ ਲੋਕੇਸ਼ਨ ਸ਼ੇਅਰਿੰਗ ਦੇ ਕਾਰਨ ਇਸ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਖਤਰਾ ਹੈ। ਇਸ ਲਈ ਲੋਕਾਂ ਨੂੰ ਐਪਲ ਦੇ ਉਪਕਰਣ ਖਰੀਦਣ ਤੋਂ ਮਨ੍ਹਾ ਕੀਤਾ ਗਿਆ ਹੈ। ਐੱਪਲ ਦੇ ਜਿਨ੍ਹਾਂ ਉਪਕਰਣਾਂ ‘ਤੇ ਬੈਨ ਕੀਤਾ ਗਿਆ ਹੈ, ਉਨ੍ਹਾਂ ਵਿਚ ਆਈਫੋਨ, ਆਈਪੈਡ ਅਤੇ ਮੈਕਬੁਕ ਸ਼ਾਮਲ ਹਨ।

468 ad