ਐਸ਼ਵਰਿਆ ਰਾਏ ”ਤੇ ਵਰ੍ਹੇ ਆਂਡੇ ਤੇ ਟਮਾਟਰ!

23ਪਠਾਨਕੋਟ, 20 ਮਈ ( ਜਗਦੀਸ਼ ਬਾਮਬਾ ) ਪਾਕਿਸਤਾਨ ਦੀ ਜੇਲ ‘ਚ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਜ਼ਿੰਦਗੀ ‘ਤੇ ਆਧਾਰਿਤ ਫਿਲਮ ‘ਸਰਬਜੀਤ’ ਰਿਲੀਜ਼ ਹੋਣ ਦੇ ਪਹਿਲੇ ਦਿਨ ਹੀ ਵਿਵਾਦਾਂ ‘ਚ ਘਿਰ ਗਈ ਹੈ। ਫਿਲਮ ਦੀ ਕਹਾਣੀ ਨੂੰ ਗਲਤ ਦੱਸਦੇ ਹੋਏ ਪਠਾਨਕੋਟ ‘ਚ ਸ਼ਿਵ ਸੈਨਾ ਇਨਕਲਾਬ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਆਪਣਾ ਵਿਰੋਧ ਜ਼ਾਹਰ ਕਰਨ ਲਈ ਸ਼ਿਵ ਸੈਨਾ ਵਲੋਂ ਫਿਲਮ ‘ਚ ਦਲਬੀਰ ਕੌਰ ਦੀ ਭੂਮਿਕਾ ਨਿਭਾਅ ਰਹੀ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦੇ ਪੋਸਟਰਾਂ ‘ਤੇ ਆਂਡੇ ਤੇ ਟਮਾਟਰ ਵਰ੍ਹਾਏ ਗਏ।ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਦਲਬੀਰ ਕੌਰ (ਐਸ਼ਵਰਿਆ ਰਾਏ) ਨੇ ਫਿਲਮ ‘ਚ ਸਰਬਜੀਤ ਦੇ ਅਸਲ ਤਸ਼ੱਦਦ ਦੀ ਥਾਂ ਕੁਝ ਹੋਰ ਹੀ ਕਹਾਣੀ ਪੇਸ਼ ਕੀਤੀ ਹੈ। ਸ਼ਿਵ ਸੈਨਾ ਇਨਕਲਾਬ ਦਾ ਕਹਿਣਾ ਹੈ ਕਿ ਉਹ ਇਸ ਫਿਲਮ ‘ਤੇ ਰੋਕ ਲਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਵੇਗੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਕੋਟ ਲਖਪਤ ਜੇਲ ‘ਚ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਭੇਤਭਰੇ ਹਾਲਾਤ ‘ਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਜੇਲ ‘ਚ ਸਰਬਜੀਤ ਵਲੋਂ ਕੱਟੀ ਗਈ ਦੁੱਖਾਂ ਭਰੀ ਜ਼ਿੰਦਗੀ ‘ਤੇ ਇਕ ਫਿਲਮ ਤਿਆਰ ਕੀਤੀ ਸੀ। ਇਸ ਫਿਲਮ ਦਾ ਨਾਂ ‘ਸਰਬਜੀਤ’ ਰੱਖਿਆ ਗਿਆ, ਜਿਸ ‘ਚ ਐਸ਼ਵਰਿਆ ਰਾਏ ਅਤੇ ਰਣਦੀਪ ਹੁੱਡਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫਿਲਮ 20 ਮਈ ਮਤਲਬ ਕਿ ਅੱਜ ਹੀ ਰਿਲੀਜ਼ ਹੋਈ ਹੈ।

468 ad

Submit a Comment

Your email address will not be published. Required fields are marked *