ਐਮ ਪੀ ਕਮਲ ਖੈਹਰਾ ਸਿਹਤ ਮੰਤਰੀ ਦੀ ਪਾਰਲੀਮਾਨੀ ਸਕੱਤਰ ਨਿਯੁਕਤ

Kamal Khera MP Brampton West

Kamal Khera
MP Brampton West

ਓਟਾਵਾ- ਬਰੈਂਪਟਨ ਵੈਸਟ ਤੋਂ ਨਵੀਂ ਚੁਣੀ ਗਈ ਮੈਂਬਰ ਪਾਰਲੀਮੈਂਟ ਕਮਲ ਖੈਹਰਾ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿਹਤ ਮੰਤਰੀ ਦੀ ਪਾਰਲੀਮਾਨੀ ਸਕੱਤਰ ਨਿਯੁਕਤ ਕੀਤਾ ਹੈ।
“ਇਸ ਮਹੱਤਵਪੂਰਣ ਅਹੁਦੇ ਉੱਤੇ ਨਿਯੁਕਤ ਹੋਣ ਉੱਤੇ ਮੈਂ ਸਨਮਾਨਿਤ ਮਹਿਸੂਸ ਕਰਦੀ ਹਾਂ,” ਬੀਬੀ ਖੈਹਰਾ ਨੇ ਕਿਹਾ। “ਕੈਨੇਡੀਅਨ ਇੱਕ ਮਜ਼ਬੂਤ ਅਤੇ ਭਰੋਸੇਯੋਗ ਸਿਹਤ ਸੰਭਾਲ ਦੇ ਸਿਸਟਮ ਉੱਤੇ ਨਿਰਭਰ ਕਰਦੇ ਹਨ ਜੋ ਉਹਨਾਂ ਲਈ ਵਰਤਮਾਨ ਵਿੱਚ ਵੀ ਹੋਵੇ ਅਤੇ ਭੱਵਿਖ ਵਿੱਚ ਵੀ ਰਹੇ। ਇੱਕ ਸੱਚੀ ਤਬਦੀਲੀ ਲਿਆਉਣ ਲਈ ਮੈਂ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨ ਦਾ ਰਾਹ ਵੇਖਦੀ ਹਾਂ ਜੋ ਸਾਡੇ ਸਿਹਤ ਸੰਭਾਲ ਸਿਸਟਮ ਨੂੰ ਸੁਧਾਰੇਗਾ ਅਤੇ ਬਚਾ ਕੇ ਰੱਖੇਗਾ।”
ਟਰੂਡੋ ਸਰਾਕਰ ਦੇ ਆਦੇਸ਼ ਨੂੰ ਲਾਗੂ ਕਰਨ ਵਿੱਚ ਪਾਰਲੀਮਾਨੀ ਸਕੱਤਰ ਵਜੋਂ ਖੈਹਰਾ ਕੈਬਨਿਟ ਅਤੇ ਸਿਹਤ ਮੰਤਰੀ ਜੇਨ ਫਿਲਪੋਟ ਨੂੰ ਸਹਿਯੋਗ ਦੇਵੇਗੀ। ਪੀਲ ਰੀਜਨ ਵਿੱਚੋਂ ਪਾਰਲੀਮਾਨੀ ਸਕੱਤਰ ਨਿਯੁਕਤ ਹੋਣ ਵਾਲੇ ਦੋ ਐਮ ਪੀਆਂ ਵਿੱਚੋਂ ਖੈਹਰਾ ਇੱਕ ਹੈ।
“ਇੱਕ ਰਜਿਸਟਰਡ ਨਰਸ ਵਜੋਂ ਮੈਂ ਇਹ ਯਕੀਨੀ ਬਣਾਉਣ ਵਾਸਤੇ ਜਦੋਜਹਿਦ ਕਰਨ ਲਈ ਸੰਜੀਦਾ ਹਾਂ ਕਿ ਸਾਡੇ ਸੀਨੀਅਰਾਂ ਅਤੇ ਭੱਵਿਖ ਦੀਆਂ ਪੀੜੀਆਂ ਨੂੰ ਇੱਕ ਕੁਆਲਟੀ ਵਾਲੀ ਸਿਹਤ ਸੰਭਾਲ ਹਾਸਲ ਹੋਵੇ,” ਬੀਬੀ ਖੈਹਰਾ ਨੇ ਕਿਹਾ। “ਸਾਡੀ ਸਿਹਤ ਤੋਂ ਵੱਧ ਹੋਰ ਕੋਈ ਵੀ ਚੀਜ਼ ਵਧੇਰੇ ਮਹੱਤਵਪੂਰਣ ਨਹੀਂ ਹੈ ਅਤੇ ਇੱਕ ਦਹਾਕੇ ਦੀਆਂ ਕਟੌਤੀਆਂ ਤੋਂ ਬਾਅਦ, ਫੰਡਾਂ ਨੂੰ ਮੁੜ ਬਹਾਲ ਕਰਨ ਅਤੇ ਸੰਭਾਲ ਦੇ ਮਿਆਰਾਂ ਨੂੰ ਸੁਧਾਰਨ ਦਾ ਇਹ ਸਮਾਂ ਹੈ।”
ਬੀਬੀ ਖੈਹਰਾ ਬਾਰੇ-
ਇੱਕ ਰਜਿਸਟਰਡ ਨਰਸ ਵਜੋਂ, ਕਮਲ ਖੈਹਰਾ ਆਪਣੇ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਜੀਵਨ ਸੁਧਾਰਨ ਅਤੇ ਬਰੈਂਪਟਨ ਵੈਸਟ ਦੀ ਮਜ਼ਬੂਤ ਆਵਾਜ਼ ਬਣਨ ਬਾਰੇ ਸੰਜੀਦਾ ਹੈ। ਪਹਿਲੀ ਪੀੜੀ ਦੀ ਕੈਨੇਡੀਅਨ ਕਮਲ ਨਿੱਕੀ ਉਮਰ ਵਿੱਚ ਭਾਰਤ ਤੋਂ ਪਰਵਾਸ ਕਰਕੇ ਕੈਨੇਡਾ ਆਈ ਸੀ। ਉਸਨੇ ਯੌਰਕ ਯੂਨੀਵਰਸਿਟੀ ਵਿੱਚ ਪੜਾਈ ਕੀਤੀ ਜਿੱਥੇ ਤੋਂ ਉਸਨੇ ਆਨਰਜ਼ ਨਾਲ ਸਾਈਕਾਲੋਜੀ ਵਿੱਚ ਸਾਇੰਸ ਦੀ ਡਿਗਰੀ ਅਤੇ ਨਰਸਿੰਗ ਵਿੱਚ ਸਾਇੰਸ ਆਨਰਜ਼ ਦੀ ਡਿਗਰੀ ਪ੍ਰਾਪਤ ਕੀਤੀ। ਮੈਂਬਰ ਆਫ ਪਾਰਲੀਮੈਂਟ ਚੁਣੇ ਜਾਣ ਤੋਂ ਪਹਿਲਾਂ ਉਸਨੇ ਆਨਕਾਲੋਜੀ ਨਰਸ ਵਜੋਂ ਕੰਮ ਕੀਤਾ ਹੈ। ਕਮਲ ਨੇ ਸੈਂਟਰ ਫਾਰ ਐਡਿਕਸ਼ਨ ਐਂਡ ਮੈਂਟਲ ਹੈਲਥ (ਛAੰ੍ਹ), ਪੀਲ ਫੈਮਲੀ ਸ਼ੈਲਟਰ, ਸੇਂਟ ਜੋਸਫ ਹੈਲਥ ਸੈਂਟਰ ਅਤੇ ਵਿਲੀਅਮ ਓਸਲਰ ਹੈਲਥ ਸੈਂਟਰ ਵਿੱਚ ਕੰਮ ਕਰਕੇ ਸਿਹਤ ਦੇ ਖੇਤਰ ਵਿੱਚ ਵਿਭਿੰਨ ਪੱਧਰ ਦਾ ਤਜਰਬਾ ਹਾਸਲ ਕੀਤਾ ਹੋਇਆ ਹੈ।

468 ad

Submit a Comment

Your email address will not be published. Required fields are marked *