ਐਪਲ ਦੇ ਉਪਕਰਣਾਂ ਤੋਂ ਖਤਰਾ, ਕੀਤਾ ਗਿਆ ਬੈਨ!

ਬੀਜਿੰਗ—ਸੰਸਾਰ ਦੀ ਮਸ਼ਹੂਰ ਸਮਾਰਟ ਫੋਨ ਕੰਪਨੀ ਐਪਲ ਨੂੰ ਬੈਨ ਕਰ ਦਿੱਤਾ ਗਿਆ ਹੈ। ਅਜਿਹਾ ਕੀਤਾ ਹੈ ਚੀਨ ਨੇ। ਚੀਨ ਦੀ ਸਰਕਾਰ ਨੇ ਆਪਣੇ ਦੇਸ਼ ਵਿਚ ਸੁਰੱਖਿਆ Appleਕਾਰਨਾਂ ਦਾ ਹਵਾਲਾ ਦਿੰਦੇ ਹੋਏ ਲੋਕਾਂ ਨੂੰ ਐਪਲ ਦੇ ਉਪਕਰਣ ਖਰੀਦਣ ਤੋਂ ਮਨ੍ਹਾ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਚੀਨ ਦਾ ਕਹਿਣਾ ਹੈ ਕਿ ਐਪਲ ਦੇ ਆਈਫੋਨ ਵਿਚ ਚੱਲਣ ਵਾਲੇ ਵਰਤਮਾਨ ਵਰਜ਼ਨ ਆਈ. ਓ. ਐੱਸ. 7 ਵਿਚ ਲੋਕੇਸ਼ਨ ਸ਼ੇਅਰਿੰਗ ਦੇ ਕਾਰਨ ਇਸ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਖਤਰਾ ਹੈ। ਇਸ ਲਈ ਲੋਕਾਂ ਨੂੰ ਐਪਲ ਦੇ ਉਪਕਰਣ ਖਰੀਦਣ ਤੋਂ ਮਨ੍ਹਾ ਕੀਤਾ ਗਿਆ ਹੈ। ਐਪਲ ਦੇ ਜਿਨ੍ਹਾਂ ਉਪਕਰਣਾਂ ‘ਤੇ ਬੈਨ ਕੀਤਾ ਗਿਆ ਹੈ, ਉਨ੍ਹਾਂ ਵਿਚ ਆਈਫੋਨ, ਆਈਪੈਡ ਅਤੇ ਮੈਕਬੁਕ ਸ਼ਾਮਲ ਹਨ।

468 ad