ਐਨ ਡੀ ਪੀ ਆਗੂ ਮੁਲਕੇਅਰ ਨੇ ਤਰੱਕੀ ਕੀਤੀ

ਹਾਰਪਰ ਅਤੇ ਟਰੂਡੋ ਦੀ ਪ੍ਰਧਾਨ ਮੰਤਰੀ ਬਣਨ ਦੀ ਯੋਗਤਾ ਦੇ ਗਰਾਫ ਵਿਚ ਕਾਂਟੇ ਦੀ ਟੱਕਰ
ਔਟਵਾ- ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਯੋਗਤਾ ਰੱਖਣ ਦੇ ਮਾਮਲੇ ਵਿਚ ਹਾਲ ਹੀ ਵਿਚ ਕਰਵਾਏ ਨੈਨੋਜ਼ ਪਾਵਰ ਇੰਡੈਕਸ ਦੇ ਅੰਕੜਿਆਂ ਤਹਿਤ ਐਨ ਡੀ ਪੀ ਲੀਡਰ Mucairਸ੍ਰੀ ਟਾਮ ਮੁਲਕੇਅਰ ਨੇ ਤਰੱਕੀ ਕਰਕੇ ਆਪਣਾ ਗਰਾਫ ਕਾਫੀ ਉਪਰ ਲਿਆਂਦਾ ਹੈ। ਇਸ ਸਰਵੇਖਣ ਮੁਤਾਬਕ ਇਸ ਵਕਤ ਅਗਲੇ ਵਧੀਆ ਪ੍ਰਧਾਨ ਮੰਤਰੀ ਵਜੋਂ ਪਸੰਦ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਹਾਰਪਰ ਅਤੇ ਸ੍ਰੀ ਜਸਟਿਨ ਟਰੂਡੋ 30 ਫੀਸਦੀ ਨੰਬਰ ਲੈ ਕੇ ਬਰਾਬਰ ਦੀ ਟੱਕਰ ਤੇ ਹਨ, ਜਦਕਿ ਜੂਨ 2014 ਤੋਂ ਐਨ ਡੀ ਪੀ ਲੀਡਰ ਸ੍ਰੀ ਮੁਲਕੇਅਰ ਦਾ ਘੱਟ ਰਿਹਾ ਗਰਾਫ ਇਕ ਵਾਰ ਫਿਰ ਤੇਜ਼ੀ ਨਾਲ ਅੱਗੇ ਵਧਦਿਆਂ 20 ਅੰਕਾਂ ਤੇ ਆ ਗਿਆ ਹੈ।
ਨੈਨੋਜ਼ ਫੈਡਰਲ ਪਾਰਟੀ ਪਾਵਰ ਇੰਡੈਕਸ ਮੁਤਾਬਕ ਲਿਬਰਲ ਪਾਰਟੀ ਨੂੰ 100 ਅੰਕਾਂ ਵਿਚੋਂ 56 ਅੰਕ, ਜਦਕਿ ਕੰਸਰਵੇਟਿਵ ਪਾਰਟੀ ਨੁੰ 51 ਅੰਕ ਅਤੇ ਐਨ ਡੀ ਪੀ ਨੂੰ 50 ਅੰਕ ਮਿਲ ਰਹੇ ਹਨ। ਗ੍ਰੀਨ ਪਾਰਟੀ 33 ਅੰਕਾਂ ਨਾਲ ਚੌਥੇ ਅਤੇ ਬਲਾਕ ਕਿਊØਬਿਕ 26 ਅੰਕਾਂ ਦੇ ਨਾਲ ਕਿਊਬਿਕ ਵਿਚ ਅੱਗੇ ਹੈ। ਇਸ ਸਰਵੇਖਣ ਮੁਤਾਬਕ ਪੁੱਛੇ ਗeੈ ਸਵਾਲ ਕਿ ਉਹ ਸਭ ਤੋਂ ਬਿਹਤਰੀਨ ਪ੍ਰਧਾਨ ਮੰਤਰੀ ਵਜੋਂ ਕਿਹੜੇ ਲੀਡਰ ਨੂੰ ਦੇਖਣਾ ਚਾਹੁਣਗੇ ਤਾਂ ਪ੍ਰਧਾਨ ਮੰਤਰੀ ਹਾਰਪਰ ਅਤੇ ਸ੍ਰੀ ਟਰੂਡੋ ਨੂੰ ਬਰਾਬਰ ਦੀ ਪਸੰਦ ਮਿਲੀ ਹੈ, ਜਦਕਿ ਸ੍ਰੀ ਮੁਲਕੇਅਰ ਨੂੰ ਪਹਿਲਾਂ ਦੇ ਮੁਕਾਬਲੇ ਹੋਰ ਜ਼ਿਆਦਾ ਲੋਕਾਂ ਦੀ ਪਸੰਦ ਮਿਲੀ ਹੈ। ਬੀਤੇ ਜੂਨ ਵਿਚ ਵੀ ਇਸ ਸੰਸਥਾ ਨੇ ਸਰਵੇਖਣ ਕਰਵਾਇਆ ਸੀ, ਜਿਸ ਵਿਚ ਸ੍ਰੀ ਟਰੂਡੋ ਕਾਫੀ ਅੱਗੇ ਸਨ ਅਤੇ ਕੰਸਰਵੇਟਿਵ ਪਾਰਟੀ ਦੇ ਲੀਡਰ ਸ੍ਰੀ ਹਾਰਪਰ ਨੂੰ ਪਛਾੜਦੇ ਨਜ਼ਰ ਆ ਰਹੇ ਸਨ। ਇਸ ਸਰਵੇਖਣ ਮੁਤਾਬਕ ਮੁਕਾਬਲਾ ਹੁਣ ਤਿਕੋਨਾ ਹੁੰਦਾ ਜਾ ਰਿਹਾ ਹੈ।

468 ad