ਐਡੀਲੇਡ ‘ਚ ‘ਜਸਟਿਸ ਆਫ ਪੀਸ’ ਬਣਿਆ ਪੰਜਾਬੀ

ਸਿਡਨੀ- ਵਿਦੇਸ਼ੀ ਧਰਤੀ ‘ਤੇ ਆ ਕੇ ਕਈ ਪੰਜਾਬੀ ਨਾਮਣਾ ਖੱਟ ਰਹੇ ਹਨ। ਇਸ ਤਰ੍ਹਾਂ ਐਡੀਲੇਡ ‘ਚ ਜ਼ਿਲਾ ਜਲੰਧਰ ਤੋਂ ਆ ਕੇ ਵੱਸੇ ਪੰਜਾਬੀ ਸਿੱਖ ਜੇ.ਜੇ. ਮਰੇਬਰਿਜ ਐਡੀਲੇਡ ਦੀ Punjabiਅਟਾਰਨੀ ਜਨਰਲ ਅਤੇ ਮਾਣਯੋਗ ਗਵਰਨਰ ਆਫ ਸਾਊਥ ਆਸਟ੍ਰੇਲੀਆ ਦੇ ਜੇ.ਪੀ.(ਜਸਟਿਸ ਆਫ ਪੀਸ) ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਸਮਾਜਿਕ ਸੇਵਾਵਾਂ ਲਈ ਸਰਗਰਮ ਅਤੇ ਉਸਾਰੂ ਭੂਮਿਕਾ ਨਿਭਾਉਣਗੇ।ੲ
ਉਨ੍ਹਾਂ ਨੂੰ ਇਸ ਅਹੁਦੇ ਲਈ ਮੈਜਿਸਟਰੇਟ ਟਰੇਸਾ ਮੈਰੀ ਨੇ ਸਹੁੰ ਚੁਕਾਈ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਜਾਬੀ ਵਿਰਾਸਤ ਐਸੋਸੀਏਸ਼ਨ ਦੇ ਸਰਪ੍ਰਸਤ ਸ: ਜਗਤਾਰ ਸਿੰਘ ਨਾਗਰੀ ਨੇ ਉਨ੍ਹਾਂ ਨੂੰ ਇਨ੍ਹਾਂ ਸੇਵਾਵਾਂ ਸਦਕਾ ਬਣਦਾ ਮਾਣ-ਸਤਿਕਾਰ ਸਰਕਾਰ ਵਲੋਂ ਦਿੱਤਾ ਗਿਆ। ਇਸ ਅਹੁਦੇ ਲਈ ਚੁਣੇ ਜਾਣ ‘ਤੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਬਲਰਾਜ ਸਿੰਘ ਚੇਅਰਮੈਨ, ਸੰਮੀ ਜਟਾਣਾ, ਹਰਦੀਪ ਸਿੰਘ ਹੈਪੀ ਆਦਿ ਤੋਂ ਇਲਾਵਾ ਪੰਜਾਬੀ ਭਾਈਚਾਰੇ ਅਤੇ ਸਮੂਹ ਐਡੀਲੇਡ ‘ਚ ਵਸਦੇ ਭਾਰਤੀਆਂ ਨੇ ਜੇ.ਜੇ. ਸਿੰਘ ਨੂੰ ਵਧਾਈ ਦਿੱਤੀ।

468 ad