ਐਡਵੋਕੇਟ ਫੂਲਕਾ ਅਤੇ ਫੈਡਰੇਸ਼ਨ ਆਗੂ ਪੀਰ ਮੁਹੰਮਦ ਬਣਨਗੇ ‘ਆਮ ਆਦਮੀ

 

IN21_ADVOCATE_147975fਕਾਨੂੰਨ ਦੇ ਖੇਤਰ ‘ਚ ਪਿਛਲੇ 30 ਸਾਲਾਂ ਤੋਂ ਸਰਗਰਮ ਰਹੇ ਦੇਸ਼ ਦੇ ਖਾਸ ਵਕੀਲ ਸ. ਐੱਚ. ਐੱਸ. ਫੂਲਕਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ‘ਆਮ ਆਦਮੀ ਪਾਰਟੀ’ ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਉਕਤ ਆਗੂਆਂ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ‘ਚ ਫੈਲੇ ਭ੍ਰਿਸ਼ਟਾਚਾਰ ਅਤੇ ਨੈਤਿਕ ਪਤਨ ਵਾਲੇ ਮਾਹੌਲ ਤੋਂ ਆਪਣਾ ਅਤੇ ਦੇਸ਼ ਦਾ ਖਹਿੜਾ ਛੁਡਾਉਣ ਦੀ ਇੱਛਾ ਨਾਲ ਉਹ ‘ਆਪ’ ਦੇ ਬੇੜੇ ‘ਚ ਸਵਾਰ ਹੋਣ ਲਈ ਅੱਗੇ ਵਧ ਰਹੇ ਹਨ।

ਉਨ੍ਹਾਂ ਕਿਹਾ ਕਿ ਪਿਛਲੇ 30 ਸਾਲਾਂ ਤੋਂ ਸਮਾਜਕ ਅਤੇ ਕਾਨੂੰਨੀ ਸਰਗਰਮੀ ਦੇ ਨਜ਼ਰੀਏ ਤੋਂ ਉਨ੍ਹਾਂ ਨੇ ਲੰਬਾ ਸਮਾਂ ਸੇਵਾ ਨਿਭਾਈ ਅਤੇ ਬਰਾਬਰੀ, ਇਨਸਾਫ ਦੇ ਨਾਲ-ਨਾਲ ਫਿਰਕੂ ਹਿੰਸਾ ਦੇ ਵਿਰੁੱਧ ਵੀ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਉਹ ਇਕ ਵੱਡੀ ਤਬਦੀਲੀ ਦੀ ਆਸ ਨਾਲ ‘ਆਪ’ ‘ਚ ਸ਼ਾਮਲ ਹੋਣ ਜਾ ਰਹੇ ਹਨ। ਉਕਤ ਆਗੂਆਂ ਨੇ ਦੱਸਿਆ ਕਿ ਇਸ ਮਨੋਰਥ ਲਈ ਉਹ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਅਰਦਾਸ ਬੇਨਤੀ ਕਰਨ ਉਪਰੰਤ ‘ਆਮ ਆਦਮੀ ਪਾਰਟੀ’ ਦੀ ਮੈਂਬਰਸ਼ਿਪ ਦੇ ਫਾਰਮ ਭਰਨਗੇ। ਜ਼ਿਕਰਯੋਗ ਹੈ ਕਿ ਸ਼ੀ ਐੱਚ. ਐੱਸ. ਫੂਲਕਾ 1984 ‘ਚ ਵਾਪਰੇ ਦਿੱਲੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਰਲ ਕੇ ਕਈ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਇਸ ਸੰਬੰਧ ‘ਚ ਉਨ੍ਹਾਂ ਨੇ ਕਈ ਵਾਰ ਮੀਡੀਆ ‘ਚ ਵੀ ਆਵਾਜ਼ ਉਠਾਈ। ਫੈਡਰੇਸ਼ਨ ਪ੍ਰਧਾਨ ਪੀਰ ਮੁਹੰਮਦ ਨੇ ਵੀ 1984 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਪਿਛਲੇ ਸਾਲਾਂ ਤੋਂ ਲਗਾਤਾਰ ਸੰਘਰਸ਼ ਕੀਤਾ।

index

ਆਮ ਆਦਮੀ ਪਾਰਟੀ ਦੀ ਰਾਜਸੀ ਵਿਚਾਰਧਾਰਾ ਨਾਲ ਅਸੀਂ ਸਹਿਮਤ : ਪੀਰਮੁਹੰਮਦ

ਗੁਰੂ ਨਾਨਕ ਰਾਜਨੀਤਕ ਫ਼ਲਸਫ਼ਾ ਹੀ ਹੈ ਦੁਨੀਆ ਦਾ ਬਿਹਤਰ ਰਾਜਨੀਤਕ ਮਾਡਲ

ਚੰਡੀਗੜ੍ਹ : ਅੱਜਕੱਲ੍ਹ ਦੇਸ਼ ਦੇ ਜ਼ਰਜ਼ਰ ਹੋ ਚੁੱਕੇ ਸਿਸਟਮ ਵਿਚ ਤਬਦੀਲੀ ਦੀ ਹਵਾ ਚੱਲ ਰਹੀ ਹੈ। ਦਿੱਲੀ ਵਿਚ ਆਮ ਆਦਮੀ ਪਾਰਟੀ ਵਲੋਂ ਸਰਮਾਏ ਤੋਂ ਬਗੈਰ ਲੋਕ ਮੁੱਦਿਆਂ ‘ਤੇ ਚੋਣਾਂ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਦੇਸ਼ ਵਿਚ ਸਰਮਾਏਦਾਰੀ, ਬੁਰਜੂਆ ਅਤੇ ਕੁਨਬਾਪ੍ਰਸਤ ਰਾਜਨੀਤੀ ਦੇ ਅੰਤ ਲਈ ਲੋਕਾਂ ਵਿਚ ਬਿਹਬਲਤਾ ਵੱਧਦੀ ਜਾ ਰਹੀ ਹੈ। ਇਸੇ ਕਾਰਨ ਹੀ ਜਿਹੜੇ ਇਮਾਨਦਾਰ ਅਤੇ ਸਮਰਪਿਤ ਨੇਤਾ ਪਰਿਵਾਰਵਾਦ ਅਤੇ ਸਰਮਾਏਦਾਰੀ ਰਾਜਨੀਤੀ ਕਾਰਨ ਹਾਸ਼ੀਏ ‘ਤੇ ਬੈਠੇ ਦਿਨ ਕਟੀ ਕਰ ਰਹੇ ਸਨ ਉਹ ਹੁਣ ਰਾਜਨੀਤਕ ਖੇਤਰ ਵਿਚ ਆਪਣੇ ਲਈ ਨਵਾਂ ਮੰਚ ਦੇਖ ਰਹੇ ਹਨ। ਅੱਜ ਦਿੱਲੀ ਤੋਂ ਖ਼ਬਰ ਆਈ ਹੈ ਕਿ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਪੈਰਵੀ ਨਾਲ ਪਿਛਲੇ ਤਿੰਨ ਦਹਾਕਿਆਂ ਤੋਂ ਜੁੜੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫ਼ੂਲਕਾ ਵੀ ‘ਆਮ ਆਦਮੀ ਪਾਰਟੀ‘ ਵਿਚ ਸ਼ਾਮਲ ਹੋ ਗਏ ਹਨ। ਇਸੇ ਦਰਮਿਆਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਵਲੋਂ ਵੀ ‘ਆਮ ਆਦਮੀ ਪਾਰਟੀ‘ ਵਿਚ ਸ਼ਾਮਲ ਹੋਣ ਦੇ ਚਰਚੇ ਸ਼ੁਰੂ ਹੋ ਗਏ ਹਨ। ਇਸੇ ਸਬੰਧੀ ਪੀਰ ਮੁਹੰਮਦ ਨੇ ਸਪੱਸ਼ਟ ਕੀਤਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ ਹੋਂਦ ਹੀ ਰਾਜਨੀਤੀ ਵਿਚ ਸਵੱਛਤਾ, ਇਮਾਨਦਾਰੀ ਅਤੇ ਇਖਲਾਕ ਨੂੰ ਉਚਾ ਚੁੱਕਣ ਲਈ ਹੋਈ ਸੀ, ਜਿਸ ਕਾਰਨ ਉਹ ਅਜੋਕੀ ਭਾਰਤੀ ਰਾਜਨੀਤੀ ਵਿਚ ਆਏ ਨਿਘਾਰ ਨੂੰ ਦੂਰ ਕਰਨ ਲਈ ਨਿੱਤਰੇ ਕੇਜਰੀਵਾਲ ਦੀ ‘ਆਮ ਆਦਮੀ ਪਾਰਟੀ‘ ਨੂੰ ਚੰਗੀ ਸ਼ੁਰੂਆਤ ਮੰਨਦੇ ਹਨ। ਉਨ੍ਹਾਂ ਫ਼ਿਲਹਾਲ ‘ਆਮ ਆਦਮੀ ਪਾਰਟੀ‘ ਵਿਚ ਸ਼ਮੂਲੀਅਤ ਦੀਆਂ ਕਿਆਸ ਅਰਾਈਆਂ ਨੂੰ ਖ਼ਤਮ ਕਰਦਿਆਂ ਆਖਿਆ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਆਪਣਾ ਗੌਰਵਸ਼ਾਲੀ ਇਤਿਹਾਸ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪੰਜ ਸੌ ਸਾਲ ਪਹਿਲਾਂ ਹੀ ਸਾਨੂੰ ਆਰਥਿਕ ਮਾਡਲ ਦਿੱਤਾ ਸੀ, ਜਿਸ ‘ਤੇ ਲਗਾਤਾਰ ਫ਼ੈਡਰੇਸ਼ਨ ਪਹਿਰਾ ਦਿੰਦੀ ਆ ਰਹੀ ਹੈ, ਪਰ ਰਾਜਨੀਤਕ ਖੇਤਰ ਵਿਚ ਜਿਹੜੇ ਲੋਕ ਵੀ ਚੰਗੀਆਂ ਕਦਰਾਂ ਕੀਮਤਾਂ ਦੀ ਬਹਾਲੀ ਦੇ ਤਹੱਈਆ ਕਰਕੇ ਨਿੱਤਰਣਗੇ, ਫ਼ੈਡਰੇਸ਼ਨ ਉਨ੍ਹਾਂ ਦੇ ਨਾਲ ਖੜ੍ਹੇਗੀ। ਉਨ੍ਹਾਂ ਆਖਿਆ ਕਿ ਇਸ ਦਾ ਮਤਲਬ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਫ਼ੈਡਰੇਸ਼ਨ ਆਪਣੀ ਹੋਂਦ ਖ਼ਤਮ ਕਰਕੇ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋ ਜਾਵੇ। ਸ. ਪੀਰਮੁਹੰਮਦ ਨੇ ਸਿੱਖ ਫ਼ਲਸਫ਼ੇ ਵਿਚ ‘ਰਾਜਨੀਤਕ ਮਾਡਲ‘ ਦੀ ਬੜੀ ਖੂਬਸੂਰਤ ਵਿਆਖਿਆ ਕਰਦੇ ਦੱਸਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਢੇ ਪੰਜ ਸੌ ਸਾਲ ਪਹਿਲਾਂ ਹੀ ਭਾਰਤ ਨੂੰ ਸੱਚਾ ਰਾਜਨੀਤਕ ਮਾਡਲ ਦੇ ਦਿੱਤਾ ਜੀ ਜਦੋਂ ਉਨ੍ਹਾਂ ਨੇ ਲੋਕਾਂ ‘ਤੇ ਜ਼ੁਲਮ ਕਰਨ ਵਾਲੇ ਅਤੇ ਭੂਮੀਪਤੀ, ਸਰਮਾਏਦਾਰ, ਜ਼ੋਰਾਵਰ ਹਾਕਮਾਂ ਨੂੰ ਇਹ ਆਖ ਕੇ ਫ਼ਿਟਕਾਰਿਆ ਸੀ :

ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ਰ ਬੈਠੇ ਸੁਤੇ॥

ਚਾਕਰ ਨਹਦਾ ਪਾਇਨਿ੍ਰ ਘਾਉ॥ ਰੁਤ ਪਿਤੁ ਕੁਤਿਹੋ ਚਟਿ ਜਾਹੁ॥ (ਮਲਾਰ ਕੀ ਵਾਰ, ਅੰਕ : 1288)

ਗੁਰੂ ਜੀ ਨੇ ਨਾ-ਸਿਰਫ਼ ਰਾਜਿਆਂ ਨੂੰ ਉਨ੍ਹਾਂ ਦੇ ਗਿਰੀਵਾਨ ‘ਚ ਝਾਤੀ ਮਰਵਾਈ ਸਗੋਂ ਉਨ੍ਹਾਂ ਦੇ ਫ਼ਰਜ਼ਾਂ ਦਾ ਵੀ ਅਹਿਸਾਸ ਕਰਵਾਇਆ। ਸਿੱਖ ਰਾਜਨੀਤਕ ਮਾਡਲ ਦਾ ਇਹ ਨਾਯਾਬ ਨਮੂਨਾ ਹੈ ਕਿ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ‘ਰਾਜ-ਧਰਮ‘ ਦਾ ਮੁੱਢਲਾ ਫ਼ਰਜ਼ ‘ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨ‘ ਦੱਸਿਆ। ਜ਼ੋਰ-ਜ਼ੁਲਮ ਨੂੰ ਹੀ ਰਾਜ ਕਰਨ ਦੀ ਸਮਰੱਥਾ ਸਮਝਣ ਵਾਲੇ ਹਾਕਮਾਂ ਨੂੰ ਗੁਰੂ ਸਾਹਿਬ ਨੇ ਅਸਲੀ ਹਾਕਮ ਦੀ ਯੋਗਤਾ ਇਉਂ ਦੱਸੀ :

ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥

ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥ (ਮਾਰੂ ਵਾਰ, ਅੰਕ : 1088)

ਸ. ਪੀਰਮੁਹੰਮਦ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਰਸਾਇਆ ਰਾਜਨੀਤਕ ਮਾਡਲ ਹੀ ਅਜੋਕੇ ਸਮੇਂ ਵਿਚ ਰਾਜਨੀਤੀ ਵਿਚ ਸੱਚਾ ਸੁਧਾਰ ਕਰ ਸਕਦਾ ਹੈ ਅਤੇ ਉਨ੍ਹਾਂ ਇਹ ਵੀ ਆਖਿਆ ਕਿ ਆਮ ਆਦਮੀ ਪਾਰਟੀ ਸਮੇਤ ਜਿਹੜੀ ਵੀ ਧਿਰ ਰਾਜਨੀਤਕ ਖੇਤਰ ਵਿਚ ਫ਼ੈਲੇ ਧੁੰਦੂਕਾਰੇ ਨੂੰ ਦੂਰ ਕਰਨ ਦੀ ਸੋਚ ਰੱਖਦੀ ਹੋਵੇ, ਉਨ੍ਹਾਂ ਕੋਲ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਾਜਨੀਤਕ ਮਾਡਲ ਸਾਂਝਾ ਕਰਾਂਗੇ ਅਤੇ ਇਸ ਗੱਲ ਨੂੰ ਸ਼ਿੱਦਤ ਨਾਲ ਦੁਨੀਆ ਸਾਹਮਣੇ ਰੱਖਾਂਗੇ ਕਿ ਦੁਨੀਆ ਵਿਚ ਰਾਜਨੀਤਕ ਸੁਧਾਰ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਾਜਨੀਤਕ ਮਾਡਲ ਦੁਆਰਾ ਹੀ ਲਿਆਂਦੇ ਜਾ ਸਕਦੇ ਹਨ। ਇਸ ਦੇ ਨਾਲ ਹੀ ਸ. ਕਰਨੈਲ ਸਿੰਘ ਪੀਰਮੁਹੰਮਦ ਨੇ ਆਖਿਆ ਕਿ, ‘‘ਖੁਸ਼ੀ ਦੀ ਗੱਲ ਹੈ ਕਿ ‘ਆਮ ਆਦਮੀ ਪਾਰਟੀ‘ ਵਰਗੀ ਕੋਈ ਧਿਰ ਸਾਡੇ ਕਾਫ਼ਲੇ ਵਿਚ ਸ਼ਾਮਲ ਹੋਈ ਹੈ। ਇਹ ਵੇਲਾ ਦੇਸ਼ ਵਿਚ ਰਾਜਨੀਤਕ ਬਦਲ ਦਾ ਬਿਲਕੁਲ ਢੁੱਕਵਾਂ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ‘ਆਮ ਆਦਮੀ ਪਾਰਟੀ‘ ਦੇ ਸਹਿਯੋਗ ਨਾਲ ਪੰਜਾਬ ਵਿਚ ਵੀ ਰਾਜਨੀਤਕ ਇਨਕਲਾਬ ਲਿਆਂਦਾ ਜਾਵੇ। ਅਸੀਂ ਆਪਣੀ ਰਣਨੀਤੀ ਸਬੰਧੀ ਆਪਣੇ ਸਮਰਥਕਾਂ, ਫ਼ੈਡਰੇਸ਼ਨ ਕਾਰਕੁੰਨਾਂ ਅਤੇ ਸਿੱਖ ਸੰਗਤਾਂ ਤੋਂ ਸੁਝਾਅ ਮੰਗਦੇ ਹਾਂ ਕਿ ਸਾਨੂੰ ਦੱਸਿਆ ਜਾਵੇ ਕਿ ਇਸ ਵੇਲੇ ‘ਆਮ ਆਦਮੀ ਪਾਰਟੀ‘ ਵਿਚ ਸ਼ਾਮਲ ਹੋਇਆ ਜਾਵੇ ਜਾਂ ਫ਼ਿਰ ਆਪਣੀ ਹੋਂਦ ਬਰਕਦਰਾਰ ਰੱਖ ਕੇ ਹੀ ਅਸੀਂ ਆਪਣੇ ਸਿਧਾਂਤਕ ਰਾਜਨੀਤਕ ਸੰਘਰਸ਼ ਨੂੰ ਸਫ਼ਲਤਾ ਵੱਲ ਤੋਰੀਏ।‘‘

468 ad

Submit a Comment

Your email address will not be published. Required fields are marked *