ਏ. ਐੱਸ. ਆਈ. ਨੂੰ ਮਾਰਨ ਵਾਲੇ ਅਕਾਲੀ ਆਗੂ ਨੂੰ ਉਮਰਕੈਦ

ਚੰਡੀਗੜ੍ਹ-ਆਪਣੀ ਧੀ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਰੋਕਣ ‘ਤੇ ਏ. ਐੱਸ. ਆਈ. ਰਵਿੰਦਰ ਪਾਲ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਮਿਲੀ ਹੈ। ਰਵਿੰਦਰ ਪਾਲ ਕਤਲ ਕੇਸ ‘ਚ ਸਾਬਕਾ ਅਕਾਲੀ ਆਗੂ ਰਾਣਾ ਅਤੇ 4 ਹੋਰ ਵਿਅਕਤੀਆਂ ਨੂੰ ਮੌਤ ਤੱਕ ਅਦਾਲਤ ਵਲੋਂ ਉਮਰਕੈਦ ਦੀ ਸਜ਼ਾ ਦਿੱਤੀ ਗਈ ਹੈ।
ASIਜ਼ਿਕਰਯੋਗ ਹੈ ਕਿ ਦਸੰਬਰ, 2012 ‘ਚ ਏ. ਐੱਸ. ਆਈ. ਰਵਿੰਦਰ ਪਾਲ ਦੀ ਧੀ ਨਾਲ ਕੁਝ ਵਿਅਕਤੀਆਂ ਨੇ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਰਵਿੰਦਰ ਪਾਲ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਲੋਕਾਂ ਨੇ ਰਵਿੰਦਰ ਪਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸ ਦੀ ਸਜ਼ਾ ਅਦਾਲਤ ਨੇ ਉਨ੍ਹਾਂ ਨੂੰ ਦੇ ਦਿੱਤੀ ਹੈ। ਜਿਸ ਤਹਿਤ ਜਦੋਂ ਤਕ ਇਹ ਸਾਰੇ ਲੋਕ ਜਿਉਂਦੇ ਰਹਿਣ ਉਦੋਂ ਤਕ ਇਹ ਜੇਲ ਵਿਚ ਰਹਿਣਗੇ, ਉਥੇ ਇਸ ਫੈਸਲੇ ਦੇ ਆਉਂਦੇ ਹੀ ਦੋਸ਼ੀਆਂ ਨੂੰ ਅੰਮ੍ਰਿਤਸਰ ਦੀ ਜੇਲ ‘ਚ ਭੇਜ ਦਿੱਤਾ ਗਿਆ। 
ਇਸ ਮਾਮਲੇ ਵਿਚ ਮ੍ਰਿਤਕ ਪੁਲਸ ਵਾਲੇ ਦੀ ਬੇਟੀ ਜਿਸ ਨੇ ਇਸ ਜੰਗ ਨੂੰ ਲੜਿਆ ਤੇ ਉਹ ਹੀ ਇਸ ਮਾਮਲੇ ਦੀ ਮੁੱਖ ਗਵਾਹ ਸੀ, ਉਸ ਦਾ ਕਹਿਣਾ ਹੈ ਕਿ ਇਹ ਸਜ਼ਾ ਇਨ੍ਹਾਂ ਦੋਸ਼ੀਆਂ ਲਈ ਘੱਟ ਹੈ ਕਿਉਂਕਿ ਅੱਜ ਉਨ੍ਹਾਂ ਦੇ ਪਿਤਾ ਜਿਸ ਤਰ੍ਹਾਂ ਇਸ ਦੁਨੀਆ ‘ਚ ਨਹੀਂ ਹਨ ਉਸ ਤਰ੍ਹਾਂ ਇਨ੍ਹਾਂ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਉਹ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਵਾਉਣ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਏਗੀ।

468 ad