ਏਲੀਅਨਾਂ ਨੇ ਸੁੱਟੇ ਤਾਲਿਬਾਨੀਆਂ ‘ਤੇ ਬੰਬ

ਕਾਬੁਲ—ਦਿਸੰਬਰ ਤੱਕ ਅਫਗਾਨਿਸਤਾਨ ਦੀ ਜ਼ਮੀਨ ਤੋਂ ਅਮਰੀਕੀ ਫੌਜੀ ਹਟਾ ਲਏ ਜਾਣਗੇ। ਅਜਿਹੇ ਵਿਚ ਇੱਥੇ ਇਕ ਵਾਰ ਫਿਰ Aleanਤਾਲਿਬਾਨੀ ਤਾਕਤਾਂ ਦੇ ਸਿਰ ਉਠਾਉਣ ਦਾ ਖਤਰਾ ਮੰਡਰਾ ਰਿਹਾ ਹੈ। ਪਰ ਅਮਰੀਕੀ  ਫੌਜੀਆਂ ਤੋਂ ਇਲਾਵਾ ਕੋਈ ਹੋਰ ਵੀ ਹੈ, ਜੋ ਅੱਤਵਾਦੀਆਂ ਦੀਆਂ ਹਰਕਤਾਂ ‘ਤੇ ਨਜ਼ਰ ਰੱਖ ਰਿਹਾ ਹੈ। ਅਮਰੀਕੀ ਫੌਜੀਆਂ ਦੇ ਡਰੋਨ ਵੱਲੋਂ ਰਿਕਾਰਡ ਕੀਤੀ ਗਈ ਇਕ ਵੀਡੀਓ ਫੁਟੇਜ਼ ਵਿਚ ਇਕ ਅਗਿਆਤ ਆਬਜੈਕਟ ਦੇਖਿਆ ਗਿਆ। ਵੀਡੀਓ ਵਿਚ ਦੇਖਿਆ ਗਿਆ ਕਿ ਇਕ ਉਡਣ ਤਸ਼ਤਰੀ (ਯੂ. ਐੱਫ. ਓ.) ਆਈ ਅਤੇ ਤਾਲਿਬਾਨੀ ਕੈਂਪ ‘ਤੇ ਬੰਬ ਬਰਸਾਉਣ ਲੱਗੀ। ਇੰਨਾਂ ਹੀ ਨਹੀਂ ਕੁਝ ਦੇਰ ਵਿਚ ਹੀ ਉਡਣ ਤਸ਼ਤਰੀ ਨੇ ਤਾਲਿਬਾਨੀ ਕੈਂਪ ਨੂੰ ਨਸ਼ਟ ਕਰ ਦਿੱਤਾ ਅਤੇ ਆਸਮਾਨ ਨੂੰ ਛੂੰਹਦਾ ਧੂੰਏ ਦਾ ਗੁਬਾਰ ਉੱਠਿਆ। ਇਸ ਗੁਬਾਰ ਦੇ ਦਰਮਿਆਨ ਹੀ ਉਡਣ ਤਸ਼ਤਰੀ ਅਚਾਨਕ ਹੀ ਗਾਇਬ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਇਹ ਫੁਟੇਜ਼ ਅਫਗਾਨਿਸਤਾਨ ਵਿਚ ਤਾਇਨਾਤ ਅਮਰੀਕੀ ਫੌਜੀਆਂ ਨੇ ਬਣਾਈ ਸੀ। ਇਸ ਉਡਣ ਤਸ਼ਤਰੀ ਦਾ ਆਕਾਰ ਤਿਕੋਣਾ ਸੀ। ਇਕ ਮਿੰਟ 35 ਸਕਿੰਟਾਂ ਦੀ ਇਹ ਵੀਡੀਓ ਅਫਗਾਨਿਸਤਾਨ ਦੇ ਪੂਰਬੀ ਸ਼ਹਿਰ ਅਸਾਦਾਬਾਦ ਦੀ ਦੱਸੀ ਜਾ ਰਹੀ ਹੈ।

468 ad