ਏਅਰ ਕੈਨੇਡਾ ਨੇ ਕੀਤਾ ਐਲਾਨ, ਯਾਤਰੀਆਂ ਨੂੰ ਵਾਪਸ ਕਰ ਦਿੱਤੇ ਜਾਣਗੇ ਟਿਕਟਾਂ ”ਤੇ ਲਏ ਵਾਧੂ ਪੈਸੇ

11ਓਟਾਵਾ , 8 ਮਈ ( ਪੀਡੀ ਬੇਉਰੋ ) ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਹ ਫੋਰਟ ਮੈਕਮਰੀ ਦੀ ਅੱਗ ਕਾਰਨ ਉੱਜੜ ਕੇ ਆਏ ਲੋਕਾਂ ਨੂੰ ਉਨ੍ਹਾਂ ਵਲੋ ਲਏ ਕਿਰਾਏ ਦੇ ਵਾਧੂ ਪੈਸੇ ਵਾਪਸ ਕਰ ਦੇਣਗੇ। ਸ਼ੁੱਕਰਵਾਰ ਨੂੰ ਇਸ ਬਾਰੇ ਏਅਰ ਕੈਨੇਡਾ ਦੇ ਅਧਿਕਾਰੀਆਂ ਵਲੋਂ ਐਲਾਨ ਕੀਤਾ ਗਿਆ ਹੈ। ਅਸਲ ‘ਚ ਬਹੁਤ ਸਾਰੇ ਲੋਕਾਂ ਨੇ ਏਅਰ ਕੈਨੇਡਾ ਦੀ ਫਲਾਈਟ ‘ਚ ਸਫ਼ਰ ਤੋਂ ਬਾਅਦ ਆਪਣੀਆਂ ਟਿਕਟਾਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ‘ਤੇ ਪਾ ਦਿੱਤੀਆਂ ਸਨ। ਨਾਲ ਹੀ ਉਨ੍ਹਾਂ ਸ਼ੋਸ਼ਲ ਮੀਡੀਆ ‘ਤੇ ਇਹ ਪੋਸਟਾਂ ਵੀ ਪਾਈਆਂ ਸਨ ਕਿ ਏਅਰ ਕੈਨੇਡਾ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਕੋਲੋਂ ਕਿਰਾਏ ਦੇ ਰੂਪ ‘ਚ ਵਾਧੂ ਪੈਸੇ ਲਏ ਹਨ। ਇਸ ਤੋਂ ਬਾਅਦ ਲਗਾਤਾਰ ਏਅਰ ਕੈਨੇਡਾ ਦਾ ਵਿਰੋਧ ਹੋ ਰਿਹਾ ਸੀ। ਇਸੇ ਵਿਰੋਧ ਦੇ ਚੱਲਦੇ ਏਅਰ ਕੈਨੇਡਾ ਦੇ ਅਧਿਕਾਰੀਆਂ ਨੇ ਇਹ ਐਲਾਨ ਕੀਤਾ ਹੈ ਕਿ ਉਹ ਯਾਤਰੀਆਂ ਦੇ ਵਾਧੂ ਕਿਰਾਏ ਨੂੰ ਵਾਪਸ ਕਰ ਦੇਣਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ 3 ਅਤੇ 4 ਮਈ ਨੂੰ ਬਹੁਤ ਸਾਰੇ ਲੋਕਾਂ ਵਲੋਂ ਅਚਨਚੇਤ ਐਡਮਿੰਟਨ ਅਤੇ ਫੋਰਟ ਮੈਕਮਰੀ ਦੀਆਂ ਟਿਕਟਾਂ ਬੁੱਕ ਕਰਾਈਆਂ ਗਈਆਂ ਸਨ। ਇਸ ਕਰਕੇ ਹੀ ਉਨ੍ਹਾਂ ਨੇ ਯਾਤਰੀਆਂ ਤੋਂ ਕਿਰਾਏ ਦੇ ਰੂਪ ‘ਚ ਵਾਧੂ ਪੈਸੇ ਲਏ ਸਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਏਅਰ ਕੈਨੇਡਾ ਫੋਰਟ ਮੈਕਮਰੀ ਤੋਂ ਆਏ ਲੋਕਾਂ ਦੇ ਨਾਲ ਹੈ ਅਤੇ ਉਨ੍ਹਾਂ ਲਈ ਉਹ ਹਰ ਸਹੂਲਤ ਦਾ ਪ੍ਰਬੰਧ ਕਰ ਰਹੇ ਹਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਯਾਤਰੀਆਂ ਲਈ ਫਲਾਈਟਾਂ ‘ਚ ਵਾਧੂ ਸੀਟਾਂ ਦਾ ਵੀ ਪ੍ਰਬੰਧ ਕਰ ਰਹੇ ਹਨ ਅਤੇ ਯਾਤਰੀਆਂ ਦੇ ਨਾਲ ਆਏ ਉਨ੍ਹਾਂ ਦੇ ਪਾਲਤੂ ਜਾਨਵਰਾਂ ਲਈ ਵੀ ਵਿਸ਼ੇਸ਼ ਪ੍ਰਬੰਧ ਕਰ ਰਹੇ ਹਨ।

468 ad

Submit a Comment

Your email address will not be published. Required fields are marked *