ਏਅਰ ਇੰਡੀਆ ਨੇ ਯਾਤਰੀ ਰੋਲੇ

3ਅੰਮ੍ਰਿਤਸਰ: 16 ਮਈ ( ਪੀ ਡੀ ਬੇਉਰੋ ) ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਏਅਰ ਇੰਡੀਆ ਐਕਸਪ੍ਰੈਸ ਨੇ ਅੱਜ ਦੂਜੇ ਦਿਨ ਦੁਬਈ ਜਾਣ ਵਾਲੇ ਯਾਤਰੀਆਂ ਨੂੰ ਖੱਜਲ-ਖੁਆਰ ਕੀਤਾ। ਦੁਬਈ ਜਾਣ ਵਾਲੇ ਯਾਤਰੀ ਅੱਜ ਵੀ ਇਸ ਜਹਾਜ਼ ਰਾਹੀਂ ਦੁਬਈ ਨਾ ਜਾ ਸਕੇ। ਯਾਤਰੀਆਂ ਦਾ ਕਹਿਣਾ ਹੈ ਕੇ ਅੱਜ ਜਹਾਜ਼ ਨੇ ਉਡਾਣ ਤਾਂ ਭਰੀ ਪਰ ਤਕਰੀਬਨ ਇੱਕ ਘੰਟਾ ਹਵਾ ਵਿੱਚ ਰਹਿਣ ਤੋਂ ਬਾਅਦ ਫਿਰ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਹੀ ਉਤਾਰ ਲਿਆ ਗਿਆ। ਏਅਰ ਇੰਡੀਆ ਮੁਤਾਬਕ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਵਾਪਸ ਉਤਾਰਿਆ ਗਿਆ।ਇਸ ਜਹਾਜ਼ ਰਾਹੀਂ ਦੁਬਈ ਜਾਣ ਵਾਲੇ ਯਾਤਰੀ ਰਣਬੀਰ ਸਿੰਘ, ਜਸਮੀਤ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਉਹ ਕੱਲ੍ਹ ਇਸ ਜਹਾਜ਼ ਰਾਹੀਂ ਦੁਬਈ ਜਾਣ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਪਹੁੰਚੇ ਸਨ। ਏਅਰ ਇੰਡੀਆ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਕਾਫੀ ਦੇਰ ਇੰਤਜ਼ਾਰ ਤੋਂ ਬਾਅਦ ਕਿਹਾ ਗਿਆ ਕਿ ਜਹਾਜ਼ ਵਿੱਚ ਕੋਈ ਤਕਨੀਕੀ ਖ਼ਰਾਬੀ ਆ ਗਈ ਹੈ ਜਿਸ ਕਰਕੇ ਸਮਾਂ ਲੱਗ ਰਿਹਾ ਹੈ। ਉਸ ਤੋਂ ਬਾਅਦ ਜਹਾਜ਼ ਉਡਾਣ ਭਰਨ ਲਈ ਤਿਆਰ ਵੀ ਹੋ ਗਿਆ ਪਰ ਉਸ ਨੂੰ ਰਨਵੇ ‘ਤੇ ਹੀ ਰੋਕ ਲਿਆ ਗਿਆ।ਅੱਜ ਦੁਪਿਹਰ ਵੇਲੇ ਇਹ ਸਾਰੇ ਯਾਤਰੀ ਜਹਾਜ਼ ਵਿੱਚ ਸਵਾਰ ਹੋ ਗਏ ਸਨ। ਜਹਾਜ਼ ਨੇ ਬਾਅਦ ਦੁਪਿਹਰ ਕਰੀਬ 2:30 ਵਜੇ ਇਸ ਨੇ ਅੰਮ੍ਰਿਤਸਰ ਤੋਂ ਦੁਬਈ ਲਈ ਉਡਾਣ ਭਰੀ ਸੀ। ਉਡਾਣ ਭਰਨ ਤੋਂ ਬਾਅਦ ਕਰੀਬ ਇੱਕ ਘੰਟਾ ਹਵਾ ਵਿੱਚ ਰਹਿਣ ਮਗਰੋਂ ਜਹਾਜ਼ ਨੂੰ ਫਿਰ ਇੱਥੇ ਹੀ ਉਤਾਰ ਲਿਆ ਗਿਆ। ਯਾਤਰੀਆਂ ਦਾ ਕਹਿਣਾ ਹੈ ਕਿ ਜਦੋਂ ਜਹਾਜ਼ ਹਵਾ ਵਿੱਚ ਸੀ ਤਾਂ ਇੱਕਦਮ ਜਹਾਜ਼ ਦੇ ਏ.ਸੀ. ਬੰਦ ਹੋ ਗਏ। ਪੂਰਾ ਜਹਾਜ਼ ਬੜੀ ਹੀ ਤੇਜ਼ੀ ਨਾਲ ਕੰਬਣ ਲੱਗਾ। ਇਸ ਨਾਲ ਸਾਰੇ ਹੀ ਯਾਤਰੀ ਇੱਕਦਮ ਘਬਰਾ ਗਏ ਸਨ ਪਰ ਯਾਤਰੀਆਂ ਨੇ ਵਾਪਸ ਅੰਮ੍ਰਿਤਸਰ ਆ ਕੇ ਸੁੱਖ ਦਾ ਸਾਹ ਤਾਂ ਲਿਆ ਪਰ ਏਅਰ ਇੰਡੀਆ ਦੀ ਇਸ ਗਲਤੀ ਦਾ ਖ਼ਾਮਿਆਜ਼ਾ ਯਾਤਰੀਆਂ ਨੂੰ ਭੁਗਤਣਾ ਲੈ ਰਿਹਾ ਹੈ।ਫਿਲਹਾਲ ਏਅਰ ਇੰਡੀਆ ਵੱਲੋਂ ਯਾਤਰੀਆਂ ਨੂੰ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਕਿ ਉਨ੍ਹਾਂ ਨੂੰ ਦੁਬਈ ਕਦੋਂ ਪਹੁੰਚਾਇਆ ਜਾਵੇਗਾ। ਉਧਰ, ਕੁਝ ਯਾਤਰੀ ਇਸ ਕਰਕੇ ਵਧੇਰੇ ਪ੍ਰੇਸ਼ਾਨ ਹਨ ਕਿਉਂਕਿ ਜੇਕਰ ਉਨ੍ਹਾਂ ਦਾ ਵੀਜ਼ਾ ਖਤਮ ਹੋ ਗਿਆ ਤਾਂ ਉਨ੍ਹਾਂ ਨੂੰ ਕਈ ਹੋਰ ਦਿੱਕਤਾਂ ਵੀ ਪੇਸ਼ ਆ ਸਕਦੀਆਂ ਹਨ।

468 ad

Submit a Comment

Your email address will not be published. Required fields are marked *