ਉੱਤਰੀ ਚੀਨ ‘ਚ ਬੁੱਧ ਦੀਆਂ ਇਕ ਹਜ਼ਾਰ ਤੋਂ ਵੱਧ ਮੂਰਤੀਆਂ ਮਿਲੀਆਂ

ਉੱਤਰੀ ਚੀਨ 'ਚ ਬੁੱਧ ਦੀਆਂ ਇਕ ਹਜ਼ਾਰ ਤੋਂ ਵੱਧ ਮੂਰਤੀਆਂ ਮਿਲੀਆਂ

ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ‘ਚ ਮਿੰਗ ਰਾਜਵੰਸ਼ ਕਾਲੀਨ ਜੰਗ ਦੀ ਇਕ ਹਜ਼ਾਰ ਤੋਂ ਵੱਧ ਪ੍ਰਾਚੀਨ ਮੂਰਤੀਆਂ ਮਿਲੀਆਂ ਹਨ। ਸਥਾਨਕ ਖੋਜੀਆਂ ਅਨੁਸਾਰ ਬੁੱਧ ਦੀਆਂ ਮੂਰਤੀਆਂ ਯਾਂਗੂਕ ਕਾਊਂਟੀ ‘ਚ ਇਕ ਟੀਲੇ ‘ਤੇ ਸਥਿਤ ਪੱਥਰ ਦੀ ਇਕ ਗੁਫਾ ‘ਚੋਂ ਮਿਲੀਆਂ। ਕਾਊਂਟੀ ਦੇ ਸੰਸਕ੍ਰਿਤ ਵਿਰਾਸਤ ਸੈਲਾਨੀ ਬਿਊਰੋ ਦੇ ਨਿਰਦੇਸ਼ਕ ਯਾਂਗ ਜੀਫੂ ਨੇ ਦੱਸਿਆ ਕਿ ਇਹ ਮੂਰਤੀਆਂ ਗੁਫਾ ਦੀ ਕੰਧ ਨੂੰ ਕੱਟ ਕੇ ਬਣਾਈਆਂ ਗਈਆਂ ਹਨ ਅਤੇ ਇਸ ਦੀ ਲੰਬਾਈ 12 ਤੋਂ 25 ਸੈਂਟੀਮੀਟਰ ਹੈ। ਖੋਜੀਆਂ ਅਨੁਸਾਰ ਮੂਰਤੀਆਂ ਮਿੰਗ ਰਾਜਵੰਸ਼ (1368, 1644) ਕਾਰਜਕਾਲ ਦੀਆਂ ਹੋ ਸਕਦੀਆਂ ਹਨ। ਸਰਕਾਰੀ ਏਜੰਸੀ ਨੇ ਯਾਂਗ ਦੇ ਹਵਾਲੇ ਤੋਂ ਦੱਸਿਆ ਕਿ ਰਿਕਾਰਡ ਅਨੁਸਾਰ ਦੋ ਗੁਫਾਵਾਂ ਦੀ ਮਿੰਗ ਰਾਜਵੰਸ਼ ਕਾਰਜਕਾਲ ਦੌਰਾਨ ਮੁਰੰਮਤ ਕੀਤੀ ਗਈ ਸੀ।

468 ad