ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਨਤੀਜਿਆਂ ਤੱਕ ਰਹਿਣਗੀਆਂ ਤੇਜ਼

ਜਲੰਧਰ-ਪੰਜਾਬ ‘ਚ 13 ਲੋਕ ਸਭਾ ਸੀਟਾਂ ਲਈ ਵੋਟਿੰਗ ਮੁਕੰਮਲ ਹੋ ਜਾਣ ਤੋਂ ਬਾਅਦ ਹੁਣ ਉਮੀਦਵਾਰ ਆਪਣੀ-ਆਪਣੀ ਹਾਰ-ਜਿੱਤ ਨੂੰ ਲੈ ਕੇ ਅੰਦਾਜ਼ੇ ਲਗਾਉਣ ‘ਚ ਲੱਗ ਗਏ ਹਨ। ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ 16 ਮਈ ਤੱਕ ਤੇਜ਼ ਹੀ ਰਹਿਣਗੀਆਂ ਅਤੇ ਇਸ Candidatesਦੌਰਾਨ ਉਹ ਵੱਖ-ਵੱਖ ਖੇਤਰਾਂ ਤੋਂ ਮਿਲੀਆਂ ਰਿਪੋਰਟਾਂ ਨੂੰ ਲੈ ਕੇ ਆਪਣੇ-ਆਪਣੇ ਆਧਾਰ ‘ਤੇ ਅੰਦਾਜ਼ੇ ਲਗਾਉਂਦੇ ਰਹਿਣਗੇ। ਜੇਕਰ ਹਰੇ ਕ ਉਮੀਦਵਾਰ ਆਪਣੇ ਆਪ ਨੂੰ ਜੇਤੂ ਮੰਨਦਾ ਹੈ ਪਰ ਇਸਦੇ ਬਾਵਜੂਦ 16 ਮਈ ਨੂੰ ਹੀ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਪਤਾ ਚੱਲੇਗਾ ਕਿ ਕਿਸ ਦੀ ਕਿਸਮਤ ਜਾਗਦੀ ਹੈ। ਵੋਟਿੰਗ ਅਤੇ ਵੋਟਾਂ ਦੀ ਗਿਣਤੀ ਦਰਮਿਆਨ 15 ਦਿਨਾਂ ਦਾ ਸਮਾਂ ਕੱਢਣਾ ਹਰੇਕ ਉਮੀਦਵਾਰ ਲਈ ਅਸਾਨ ਨਹੀਂ ਹੋਵੇਗਾ ਕਿਉਂਕਿ ਹਰੇਕ ਉਮੀਦਵਾਰ ‘ਤੇ ਮਨੋਵਿਗਿਆਨਿਕ ਦਬਾਅ ਬਣਿਆ ਰਹੇਗਾ। ਸੂਬੇ ‘ਚ ਮੁੱਖ ਮੁਕਾਬਲਾ ਸੱਤਾਧਾਰੀ ਸ਼ਿਅਦ-ਭਾਜਪਾ ਗਠਜੋੜ ਅਤੇ ਮੁੱਖ ਵਿਰੋਧੀ ਦਲ ਕਾਂਗਰਸ ਦਰਮਿਆਨ ‘ਚ ਹੈ ਪਰ ਕਈ ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਚੋਣਾਂਵੀ ਜੰਗ ਨੂੰ ਦਿਲਚਸਪ ਬਣਾ ਦਿੱਤਾ ਹੈ। ਆਮ ਆਦਮੀ ਪਾਰਟੀ ਕਿਸ ਉਮੀਦਵਾਰ ਨੂੰ ਫਾਇਦਾ ਪਹੁੰਚਾਏਗੀ ਅਤੇ ਕਿਸ ਨੂੰ ਨੁਕਸਾਨ ਇਸਦਾ ਪਤਾ ਤਾਂ 16 ਮਈ ਨੂੰ ਹੀ ਚੱਲੇਗਾ ਪਰ ਇੰਨਾ ਜ਼ਰੂਰ ਹੈ ਕਿ ਵੋਟਰਾਂ ਨੂੰ ਸੂਬੇ ‘ਚ ਆਮ ਆਦਮੀ ਪਾਰਟੀ ਦੇ ਰੂਪ ‘ਚ ਇਕ ਹੋਰ ਬਦਲ ਵੀ ਮਿਲ ਚੁੱਕਿਆ ਹੈ। ਸੂਬੇ ‘ਚ ਚਾਹੇ 13 ਸੀਟਾਂ ‘ਤੇ ਮੁੱਖ ਪਾਰਟੀਆਂ ਦਰਮਿਆਨ ਚੋਣਾਂਵੀ ਮੁਕਾਬਲਾ ਹੈ  ਪਰ ਸਭ ਤੋਂ ਜ਼ਿਆਦਾ ਦਿਲਚਸਪਤੀ ਅੰਮ੍ਰਿਤਸਰ ਅਤੇ ਬਠਿੰਡਾ ਸੀਟਾਂ ‘ਤੇ ਲੋਕਾਂ ਦੀ ਲੱਗੀ ਹੋਈ ਹੈ। ਅੰਮ੍ਰਿਤਸਰ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੁਕਾਬਲਾ ਭਾਜਪਾ ਦੇ ਅਰੁਣ ਜੇਤਲੀ ਨਾਲ ਹੈ ਜਦੋਂਕਿ ਬਠਿੰਡਾ ਸੰਸਦੀ ਸੀਟ ‘ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਦੀ ਪਤਨੀ ਹਰਸਿਮਰਤ ਕੌਰ ਬਾਦਲ ਦਾ ਮੁਕਾਬਲਾ ਕਾਂਗਰਸ ਸਮਰਥਕ ਉਮੀਦਵਾਰ ਮਨਪ੍ਰੀਤ ਸਿੰÎਘ ਬਾਦਲ ਨਾਲ ਹੈ। ਅੰਮ੍ਰਿਤਸਰ ਅਤੇ ਬਠਿੰਡਾ ਸੀਟਾਂ ਦੇ ਚੋਣ ਨਤੀਜੇ ਪ੍ਰਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਗੇ। ਇਸਦੇ ਤੋਂ ਇਲਾਵਾ ਗੁਰਦਾਸਪੁਰ, ਪਟਿਆਲਾ, ਆਨੰਦਪੁਰ ਸਾਹਿਬ ਅਤੇ ਫਿਰੋਜ਼ਪੁਰ ਸੀਟਾਂ ਦੇ ਨਤੀਜਿਆਂ ‘ਤੇ ਵੀ ਵੋਟਰਾਂ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਗੁਰਦਾਸਪੁਰ ‘ਚ ਤ੍ਰਿਕੋਣੀ ਟੱਕਰ ਹੈ, ਜੋ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਭਾਜਪਾ ਉਮੀਦਵਾਰ ਵਿਨੋਦ ਖੰਨਾ ਅਤੇ ਆਪ ਦੇ ਸੁੱਚਾ ਸਿੰਘ ਛੋਟੇਪੁਰ ਦਰਮਿਆਨ ਹੈ। ਪਟਿਆਲਾ ‘ਚ ਕੇਂਦਰੀ ਵਿਦੇਸ਼ ਸੂਬਾ ਮੰਤਰੀ ਪਰਨੀਤ ਕੌਰ ਦਾ ਮੁਕਾਬਲਾ ਅਕਾਲੀ ਦਲ ਅਤੇ ਆਪ ਉਮੀਦਵਾਰਾਂ ਨਾਲ ਹੈ। ਆਨੰਦਪੁਰ ਸਾਹਿਬ ‘ਚ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਦਾ ਮੁਕਾਬਲਾ ਸ਼ਿਅਦ ਦੇ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਹੈ ਜਦੋਂਕਿ ਫਿਰੋਜ਼ਪੁਰ ‘ਚ ਸੀ. ਐੱਲ. ਪੀ. ਨੇਤਾ ਸੁਨੀਲ ਜਾਖੜ ਦਾ ਮੁਕਾਬਲਾ ਸ਼ਿਅਦ ਦੇ ਪ੍ਰੇਮ ਸਿੰਘ ਘੁਬਾਇਆ ਨਾਲ ਹੈ।

468 ad