ਉਪ ਮੁੱਖ ਮੰਤਰੀ ਨੂੰ ਹੀ ਨਹੀਂ ਪਤਾ ਪੰਜਾਬ ”ਚ ਲੱਗੇ ਟੈਕਸਾਂ ਬਾਰੇ…

4ਅੰਮ੍ਰਿਤਸਰ , 13 ਮਈ ( ਪੀਡੀ ਬੇਉਰੋ ) ਪੰਜਾਬ ਸਰਕਾਰ ਵਲੋਂ ਹਾਲ ਹੀ ‘ਚ ਗਊ ਦੀ ਸੇਵਾ ਲਈ 10 ਵਸਤੂਆਂ ‘ਤੇ ਟੈਕਸ ਲਗਾਇਆ ਗਿਆ ਹੈ ਪਰ ਇਸ ਟੈਕਸ ਬਾਰੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਕੋਈ ਜਾਣਕਾਰੀ ਨਹੀਂ ਹੈ। ਅੰਮ੍ਰਿਤਸਰ ਦੌਰੇ ‘ਤੇ ਪੁੱਜੇ ਸੁਖਬੀਰ ਬਾਦਲ ਨੂੰ ਜਦੋਂ ਪੱਤਰਕਾਰਾਂ ਨੇ ਗਊ ਸੇਵਾ ਟੈਕਸ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਸ ਸੰਬੰਧੀ ਉਨ੍ਹਾਂ ਕੋਲ ਅਜੇ ਤੱਕ ਕੋਈ ਪ੍ਰਸਤਾਵ ਆਇਆ ਹੈ।
ਸੁਖਬੀਰ ਬਾਦਲ ਦਾ ਇਹ ਜਵਾਬ ਸੁਣ ਕੇ ਪੱਤਰਕਾਰ ਵੀ ਹੈਰਾਨ ਰਹਿ ਗਏ। ਦੱਸਣਯੋਗ ਹੈ ਕਿ ਗਊ ਸੇਵਾ ਟੈਕਸ ਸੰਬੰਧੀ ਨੋਟੀਫਿਕੇਸ਼ਨ 25 ਮਈ ਨੂੰ ਲਾਗੂ ਹੋ ਸਕਦੀ ਹੈ ਅਤੇ 30 ਮਈ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਇਸ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਸਕਦੀ ਹੈ। ਪੰਜਾਬ ਸਰਕਾਰ ਨੂੰ ਗਊ ਸੇਵਾ ਟੈਕਸ ਰਾਹੀਂ 60 ਕਰੋੜ ਰੁਪਏ ਸਾਲਾਨਾ ਮਿਲਣ ਦੀ ਉਮੀਦ ਹੈ ਅਤੇ ਇਸ ਪੈਸੇ ਨੂੰ ਗਊਆਂ ਦੀ ਸਾਂਭ-ਸੰਭਾਲ ਲਈ ਵਰਤਿਆ ਜਾਵੇਗਾ।

468 ad

Submit a Comment

Your email address will not be published. Required fields are marked *