ਉਨਟਾਰੀਓ ਵਿਚ ਚੋਣ ਮੁਹਿੰਮ ਆਰੰਭ ਹੋਈ

ਟਰਾਂਟੋ- ਇਸ ਵੀਕਐਂਡ ਤੇ ਉਨਟਾਰੀਓ ਵਿਚ ਸਾਰੀਆਂ ਪਾਰਟੀਆਂ ਨੇ ਆਪਣੀ ਚੋਣ ਮੁਹਿੰਮ ਆਰੰਭ ਕਰ ਦਿੱਤੀ ਹੈ। ਲਿਬਰਲ ਲੀਡਰ ਅਤੇ ਪ੍ਰੀਮੀਅਰ ਕੈਥਲੀਨ ਵਿਨ ਅਤੇ Libral1ਪ੍ਰੋਗਰੈਸਿਵ ਕੰਸਰਵੇਟਿਵ ਲੀਡਰ ਟਿਮ ਹੂਡਾਕ ਨੇ ਇਸ ਵਾਰ ਸਿੱਖ ਪਰੇਡ ਵਿਚ ਸ਼ਾਮਲ ਹੋ ਕੇ ਪਹਿਲਾਂ ਹੀ ਚੋਣ ਮੁਹਿੰਮ ਆਰੰਭ ਕਰ ਦਿੱਤੀ ਸੀ। ਐਨ ਡੀ ਪੀ ਲੀਡਰ ਐਂਡਰਾ ਹੋਰਵੈਥ ਨੇ ਬੀਤੀ ਰਾਤ ਟਰਾਂਟੋ ਵਿਚ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਕੀਤਾ। ਇਸ ਦਰਮਿਆਨ ਪ੍ਰਧਾਨ ਮੰਤਰੀ ਦੇ ਉਨਟਾਰੀਓ ਦੌਰੇ ਦਰਮਿਆਨ ਆਏ ਬਿਆਨਾਂ ਦੀ ਪ੍ਰੀਮੀਅਰ ਵਿਨ ਨੇ ਆਲੋਚਨਾ ਕਰਕੇ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੂੰ ਸਖਤ ਚੁਣੌਤੀ ਦਿੱਤੀ ਹੈ। ਹਾਲਾਂਕਿ ਉਨਟਾਰੀਓ ਵਿਚ ਅਧਿਕਾਰਿਤ ਤੌਰ ਤੇ ਚੋਣ ਪ੍ਰਚਾਰ ਬੁੱਧਵਾਰ ਤੋਂ ਆਰੰਭ ਹੋਵੇਗਾ, ਪਰ ਜਿਸ ਤਰੀਕੇ ਨਾਲ ਚੋਣ ਸਰਗਰਮੀਆਂ ਆਰੰਭ ਹੋ ਗਈਆਂ ਹਨ, ਉਹਨਾਂ ਨੂੰ ਦੇਖਦਿਆਂ ਲੱਗਦਾ ਹੈ ਕਿ ਇਸ ਵਾਰ ਵੀ ਸਾਰੀਆਂ ਪਾਰਟੀਆਂ ਪੂਰੀ ਤਾਕਤ ਨਾਲ ਚੋਣ ਮੈਦਾਨ ਵਿਚ ਉਤਰ ਰਹੀਆਂ ਹਨ।

468 ad