ਉਨਟਾਰੀਓ ਵਿਚ ਚੋਣਾਂ ਦਾ ਬਿਗਲ ਵੱਜਿਆ

ਐਨ ਡੀ ਪੀ ਨਹੀਂ ਦੇਵੇਗੀ ਲਿਬਰਲ ਸਰਕਾਰ ਨੂੰ ਹਮਾਇਤ
ਟਰਾਂਟੋ- ਉਨਟਾਰੀਓ ਐਨ ਡੀ ਪੀ ਲੀਡਰ ਐਂਡਰਾ ਹੋਰਵੈਥ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਲਿਬਰਲ ਸਰਕਾਰ ਨੂੰ ਹਮਾਇਤ ਨਹੀਂ ਦੇਣਗੇ। ਇਸ ਦੇ ਨਾਲ ਹੀ ਸੂਬੇ ਵਿਚ ਚੋਣਾਂ ਦਾ NDPਬਿਗਲ ਵੱਜ ਗਿਆ ਹੈ। ਹੋਰਵੈਥ ਨੇ ਕਿਹਾ ਕਿ ਲਿਬਰਲ ਪਾਰਟੀ ਨੇ ਪਿਛਲੇ ਸਾਲ ਬਜਟ ਵਿਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਹੈ।ਇਸ ਕਰਕੇ ਉਹ ਵੀਰਵਾਰ ਦੇ ਬਜਟ ਵਿਚ ਕੀਤੇ ਗਏ 70 ਨਵੇਂ ਵਾਅਦਿਆਂ ਉਤੇ ਯਕੀਨ ਨਹੀਂ ਕਰਨਗੇ।
ਬੀਬੀ ਹੋਰਵੈਥ ਨੇ ਕਿਹਾ ਕਿ ਇਹ ਬਜਟ ਇਕ ‘ਮੈਡ ਡੈਸ਼’ ਹੈ, ਜਦਕਿ ਸਰਕਾਰ ਘਪਲਿਆਂ ਵਿਚ ਘਿਰੀ ਪਈ ਹੈ। ਇਸ ਕਰਕੇ ਐਨ ਡੀ ਪੀ ਇਸ ਬਜਟ ਦੇ ਖਿਲਾਫ ਵੋਟਿੰਗ ਕਰੇਗੀ।
ਇਸ ਦਰਮਿਆਨ ਸੂਬੇ ਦੀਆਂ ਕਈ ਲੇਬਰ ਜਥੇਬੰਦੀਆਂ, ਜਿਸ ਵਿਚ ਯੂਨੀਫੋਰ ਯੂਨੀਅਨ ਅਤੇ ਉਨਟਾਰੀਓ ਫੈਡਰੇਸ਼ਨ ਆਫ ਲੇਬਰ ਵੀ ਸ਼ਾਮਲ ਹੈ, ਨੇ ਐਨ ਡੀ ਪੀ ਨੂੰ ਬੇਨਤੀ ਕੀਤੀ ਹੇ ਕਿ ਉਹ ਬਜਟ ਪਾਸ ਕਰਵਾਏ ਅਤੇ ਚੋਣਾਂ ਤੋæ ਬਚਾਅ ਕਰੇ ਪਰ ਪਬਲਿਕ ਸੈਕਟਰ ਯੂਨੀਅਨ ਨੇ ਬਜਟ ਨੂੰ ਰੁਜ਼ਗਾਰ ਪੱਖੋਂ ਦਰੁੱਸਤ ਨਹੀਂ ਮੰਨਿਆ।

468 ad