ਉਨਟਾਰੀਓ ਗੁਰਦੁਆਰਜ਼ ਕਮੇਟੀ ਦੁਆਰਾ ਪੇਸ਼ ਕੀਤੇ ਮਤੇ

IMG_9654

* ਉਨਟਾਰੀਓ ਗੁਰਦੁਆਰਾ ਕਮੇਟੀ ਅੱਜ ਦਾ ਇਹ ਮਹਾਨ ਨਗਰ ਕੀਰਤਨ ਖਾਲਸੇ ਦੇ ਸਾਜਨਾ ਦਿਵਸ ਦੇ ਨਾਲ ਨਾਲ, 1984 ਦੀ ਦੁਖਦਾਇਕ ਅਤੇ ਦਰਦਾਂ ਭਰੀ 30ਵੀਂ ਵਰ੍ਹੇਗੰਢ ਨੂੰ, ਸੰਗਤਾਂ ਦੇ ਸਹਿਯੋਗ ਦੇ ਨਾਲ ਸਮਰਪਿਤ ਕਰਦੀ ਹੈ। ਅਸੀਂ ਨਾਲ ਹੀ ਦ੍ਰਿੜ੍ਹਤਾ ਨਾਲ ਦੱਸ ਦੇਣਾ ਚਾਹੁੰਦੇ ਹਾਂ ਕਿ ਜ਼ਖਮ ਰਿਸਦੇ ਰਹਿਣਗੇ। ਚੁਰਾਸੀ ਸਾਨੂੰ ਹਮੇਸ਼ਾ ਯਾਦ ਰਹੇਗਾ, ਯਾਦ ਰਹੇਗਾ, ਯਾਦ ਰਹੇਗਾ।
ਉਨਟਾਰੀਓ ਦੀ ਐਨæ ਡੀæ ਪੀæ ਪਾਰਟੀ, ਖਾਸ ਕਰਕੇ ਵਿਧਾਇਕ ਜਗਮੀਤ ਸਿੰਘ ਅਤੇ ਹੋਰ ਜਿਸਨੇ ਵੀ, ਉਨਟਾਰੀਓ ਵਿਚ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਹੈਰੀਟੇਜ਼ ਮਹੀਨੇ ਦਾ ਐਲਾਨ ਕਰਵਾਉਣ ਵਿਚ ਭੂਮਿਕਾ ਨਿਭਾਈ, ਉਨਟਾਰੀਓ ਗੁਰਦੁਆਰਾ ਕਮੇਟੀ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ। 

* ਉਨਟਾਰੀਓ ਗੁਰਦੁਆਰਾ ਕਮੇਟੀ, ਰਹਿ ਚੁੱਕੀ ਬ੍ਰਿਟਿਸ਼ ਪ੍ਰਾਈਮ ਮਨਿਸਟਰ ਮਾਰਗਰੈਟ ਥੈਚਰ ਵੱਲੋਂ ਸਾਕਾ ਨੀਲਾ ਤਾਰਾ ਦੀ ਵਿਉਂਤਬੰਦੀ ਵਿਚ ਨਿਭਾਈ ਗਈ ਭੂਮਿਕਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਬ੍ਰਿਟਿਸ਼ ਸਰਕਾਰ ਕੋਲੋਂ ਇਸ ਦੀ ਨਿਰਪੱਖ ਪਬਲਿਕ  ਜਾਂਚ ਦੀ ਮੰਗ ਕਰਦੀ ਹੈ।

* ਜਿਹੜੇ ਸਿੱਖ ਕੈਦੀ ਪਿਛਲੇ ਕਈ ਸਾਲਾਂ ਤੋਂ ਜੇਲ੍ਹਾਂ ਅੰਦਰ ਸੜ ਰਹੇ ਹਨ, ਉਹਨਾਂ ਦੀ ਰਿਹਾਈ ਲਈ,  ਕੋਈ ਵੀਵਿਅਕਤੀ ਜਾਂ ਜਥੇਬੰਦੀ ਯਤਨ ਕਰੇਗੀ ਤਾਂ ਉਨਟਾਰੀਓ ਗੁਰਦੁਆਰਾ ਕਮੇਟੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦੇਵੇਗੀ।

* ਕੈਨੇਡਾ ਅੰਦਰ ਸਿੱਖਾਂ ਦੀ ਸਥਾਪਤੀ ਦੀ ਜੱਦੋ ਜਹਿਦ, ਕਾਮਾਗਾਟਾਮਾਰੂ ਦੀ 100ਵੀਂ ਵਰ੍ਹੇਗੰਢ 23 ਮਈ ਨੂੰ ਆ ਰਹੀ ਹੈ। ਉਸ ਜਹਾਜ਼ ਦੇ 376 ਮੁਸਾਫਰਾਂ ਵਿਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸ਼ਾਮਲ ਸਨ। ਉਨਟਾਰੀਓ ਗੁਰਦੁਆਰਾ ਕਮੇਟੀ ਸਾਡੇ ਬਜ਼ੁਰਗਾਂ ਵੱਲੋਂ ਉਠਾਈਆਂ ਦੁੱਖ ਤਕਲੀਫਾਂ ਉਤੇ ਮਾਣ ਕਰਦਿਆਂ, ਕੈਨਡਾ ਸਰਕਾਰ ਤੋਂ ਕੀਤੀ ਗਈ ਬਦਸਲੂਕੀ ਲਈ ਪਾਰਲੀਮੈਂਟ ਅੰਦਰ ਰਿਕਾਰਡਡ ਮੁਆਫੀ ਮੰਗਣ ਦੀ ਮੰਗ ਕਰਦੀ ਹੈ। ਦਲਿਤ ਭਾਈਚਾਰੇ ਬਾਰੇ ਪਾਖੰਡੀ ਰਾਮਦੇਵ ਵੱਲੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਉਨਟਾਰੀਓ
ਗੁਰਦੁਆਰਾ ਕਮੇਟੀ ਇਸ ਦੀ ਸਖਤ ਨਿਖੇਧੀ ਕਰਦੀ ਹੈ ਅਤੇ ਲੋਕਾਂ ਨੁੰ ਸੁਚੇਤ ਕਰਦੀ ਹੈ ਕਿ ਅੱਗੇ ਤੋਂ ਇਹੋ ਜਿਹੇ ਪਾਖੰਡੀ ਨੂੰ ਮੂੰਹ ਨਾ ਲਾਉਣ।

* ਉਨਟਾਰੀਓ ਗੁਰਦੁਆਰਾ ਕਮੇਟੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਖੇ ਸ਼ਬਦਾਂ ਕਿ ”ਜਿਸ ਦਿਨ ਹਿੰਦੁਸਤਾਨ ਦੀ ਗੌਰਮਿੰਟ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਪੈਰ ਰੱਖੇਗੀ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ” ਉਪਰ ਪੂਰਨ ਤੌਰ ਤੇ ਦ੍ਰਿੜ੍ਹ ਹੈ ਅਤੇ ਖਾਲਿਸਤਾਨ ਦੀ ਪ੍ਰਾਪਤੀ ਦੇ ਸੰਘਰਸ਼ ਵਿਚ ਕੌਮ ਦੇ ਨਾਲ ਖਲੋਤੀ ਹੈ।

468 ad