ਇੱਥੇ ਕੁੜੀਆਂ ਦੇ ਹੋਸਟਲ ‘ਚ ਵੜ ਜਾਂਦੇ ਨੇ ਮੁੰਡੇ!

ਅੰਮ੍ਰਿਤਸਰ- ਇੱਥੋਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ. ਐੱਨ. ਡੀ. ਯੂ.) ਦੀਆਂ ਵਿਦਿਆਰਥਣਾਂ ਅੱਜਕਲ ਡਰ ਦੇ ਸਾਏ ‘ਚ ਜੀਅ ਰਹੀਆਂ ਹਨ। ਇੱਥੇ ਕੁਝ ਦਿਨ ਪਹਿਲਾ ਗਰਲਜ਼ ਹੋਸਟਲ ‘ਚ ਕਿਸੇ ਅਣਪਛਾਤੇ ਨੌਜਵਾਨ ਵਲੋਂ ਇਕ ਵਿਦਿਆਰਥਣ ਨਾਲ ਜ਼ਬਰ-ਜਨਾਹ ਦੀ ਕੋਸ਼ਿਸ਼ ਕੀਤੀ ਗਈ। ਵਿਦਿਆਰਥਣ ਵਲੋਂ ਵਿਰੋਧ ਕਰਨ ‘ਤੇ ਉਕਤ ਨੌਜਵਾਨ Hostelਨੇ ਉਸ ਦੀ ਕੁੱਟਮਾਰ ਵੀ ਕੀਤੀ। ਯੂਨਿਵਰਸਿਟੀ ਦੇ ਪ੍ਰਬੰਧਾਂ ਤੋਂ ਦੁੱਖੀ ਹੋ ਕੇ ਸੋਮਵਾਰ ਨੂੰ ਉਨ੍ਹਾਂ ਨੇ ਜਮ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਹੋਸਟਲ ਦੀ ਦੀਵਾਰ ਟੱਪ ਕੇ ਅਕਸਰ ਨੌਜਵਾਨ ਉਨ੍ਹਾਂ ਦੇ ਕਮਰਿਆਂ ਤੱਕ ਪਹੁੰਚ ਜਾਂਦੇ ਹਨ। ਵਿਦਿਆਰਥਣਾਂ ਦੇ ਭਾਰੀ ਪ੍ਰਦਰਸ਼ਨ ਤੋਂ ਬਾਅਦ ਯੂਨਿਵਰਸਿਟੀ ਨੇ ਸੁਰੱਖਿਆ ਪ੍ਰਬੰਧ ਵਧਾਉਣ ਦੀ ਗੱਲ ਕੀਤੀ ਹੈ।
ਵਿਦਿਆਰਥਣਾਂ ਦੀਆਂ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ‘ਚ ਮੁੰਡਿਆਂ ਨੇ ਪ੍ਰਦਰਸ਼ਨ ‘ਚ ਹਿੱਸਾ ਲੈ ਕੇ ਉਨ੍ਹਾਂ ਦਾ ਸਮੱਰਥਨ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

468 ad