ਇੱਕ ਲੱਖ ਸਿੱਖਾਂ ਨੇ ਅਮਰੀਕੀ ਰਾਸ਼ਟਰਪਤੀ ਨੂੰ ਹਲਫੀਆ ਬਿਆਨ ਦਿੱਤੇ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਚੋਂ ਰਿਹਾਅ ਕੀਤਾ ਜਾਵੇ….ਸੁਖਮਿੰਦਰ ਸਿੰਘ ਹੰਸਰਾ

petition(ਦਸੰਬਰ 3 2015) ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਵਲੋਂ ਕੀਤੇ ਉੱਦਮ ਸਦਕਾ ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਦੁਨੀਆਂ ਭਰ ਵਿੱਚ ਇੱਕ ਲੱਖ ਐਸਾ ਪ੍ਰਾਤੀ ਹੈ ਜਿਸ ਨੇ ਅਮਰੀਕੀ ਰਾਸ਼ਟਰਪਤੀ ਦੇ ਵਿਭਾਗ ਨੂੰ ਇਹ ਹਲਫੀਆ ਬਿਆਨ ਦੇ ਦਿੱਤਾ ਹੈ ਕਿ ਸਾਡਾ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਹੈ ਅਤੇ ਅਸੀਂ ਇਸਦੀ ਰਿਹਾਈ ਦੀ ਮੰਗ ਕਰਦੇ ਹਾਂ।
ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਦੇ ਵਿਭਾਗ ਵੱਲ ਪਉਣੀ ਸ਼ੁਰੂ ਕੀਤੀ ਪਟੀਸ਼ਨ ਦੀ ਤਕਮੀਲ ਦਾ ਮਾਅਨਾ ਇਹੀ ਹੈ ਕਿ ਜੋ ਲੋਕ ਭਾਈ ਜਗਤਾਰ ਸਿੰਘ ਹਵਾਰਾ ਬਾਰੇ ਊਲ ਜਲੂਲ ਬੋਲ ਰਹੇ ਹਨ, ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਕੌਮ ਦਾ ਹਰਮਨ ਪਿਆਰਾ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਾਡੀਆਂ ਅੱਖਾਂ ਦਾ ਤਾਰਾ ਹੈ ਅਤੇ ਅਸੀਂ ਉਨ੍ਹਾਂ ਦਿਲੋ ਜਾਨ ਤੋਂ ਪਿਆਰ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਅਗਰ ਭਾਈ ਹਵਾਰਾ ਅਤੇ ਉਸਦੇ ਸਾਥੀ ਬੇਅੰਤੇ ਦਾ ਘੋਗਾ ਚਿੱਤ ਨਾ ਕਰਦੇ ਹਾਂ ਪੰਜਾਬ ਅੰਦਰ ਲੱਖਾਂ ਸਿੱਖ ਨੌਜੁਆਨਾਂ ਹੋਰ ਮੌਤ ਦੇ ਘਾਟ ਉਤਾਰੇ ਜਾਣੇ ਸਨ। ਇਹ ਵੱਖਰੀ ਗੱਲ ਹੈ ਕਿ ਕਾਨੂੰਨ ਦੀਆਂ ਨਜ਼ਰਾਂ ਵਿੱਚ ਭਾਈ ਸਾਹਿਬ ਮੁਜ਼ਰਮ ਹੋਣਗੇ, ਪਰ ਕੌਮੀ ਦ੍ਰਿਸ਼ਟੀਕੋਣ ਤੋਂ ਭਾਈ ਸਾਹਿਬ 8 ਲੱਖ ਸਿੱਖ ਸੰਗਤ ਵਲੋਂ ਥਾਪੇ ਅਤੇ ਪ੍ਰਵਾਨਿਤ ਕੀਤੇ ਜਥੇਦਾਰ ਹਨ।
ਅਸੀਂ ਸਿੱਖਸ ਫਾਰ ਜਸਟਿਸ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਦੇ ਊੱਦਮ ਨਾਲ ਲੱਖ ਤੋਂ ਉਪਰ ਸਿੱਖ ਇਹ ਬਿਆਨ ਦਰਜ ਕਰਵਾਉਣ ਦੇ ਕਾਬਿਲ ਹੋ ਸਕਿਆ ਹੈ।
ਇਸ ਪਟੀਸ਼ਨ ਦੀ ਰਿਪੋਰਟ ਘੁਤਿੱਤੀ ਅਬੁੱਧੀਜੀਵੀ, ਸੁਖਬੀਰ ਬਾਦਲ, ਪ੍ਰਕਾਸ਼ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸਿੱਖ ਵਿਰੋਧੀਆਂ ਨੂੰ ਘੋਖ ਲੈਣੀ ਚਾਹੀਦੀ ਹੈ ਤਾਂ ਕਿ ਉਹ ਜਾਣ ਸਕਣ ਕਿ ਸਿੱਖ ਕੌਮ ਦੇ ਸਰਦਾਰਾਂ ਨੂੰ ਸਰਕਾਰਾਂ ਵਾਲੇ ਕਿਸੇ ਨਾਮ ਨਾਲ ਪੁਰਾਕੀ ਜਾਵਣ, ਪਰ ਸਿੱਖ ਕੌਮ ਆਪਣੇ ਸਰਦਾਰਾਂ ਨੂੰ ਆਪਣੀਆਂ ਪਲਕਾਂ ਤੇ ਬਿਠਾ ਕੇ ਰੱਖਣਗੇ।

468 ad

2 Comments

  1. I’m sporting to Mr Jagtar singh hawara

    Reply
  2. Thank You for the comments.

    Reply

Submit a Comment

Your email address will not be published. Required fields are marked *