ਇੰਨੀ ਧੁੱਪ ‘ਚ ਸੜਕ ‘ਤੇ ਬੈਠ ਕਿਹੜਾ ਦਰਦ ਸੁਣਾ ਰਹੀ ਹੈ ਇਹ ਔਰਤ!

ਚੰਡੀਗੜ੍ਹ-ਕਈ ਵਾਰ ਇਨਸਾਨ ਆਪਣੀ ਜ਼ਿੰਦਗੀ ਦੇ ਦੁੱਖਾਂ ਕਾਰਨ ਇੰਨਾ ਪਰੇਸ਼ਾਨ ਹੋ ਜਾਂਦਾ ਹੈ ਕਿ ਉਸ ਦੀ ਆਸ ਦੀ ਹਰ ਕਿਰਨ ਬੁਝ ਜਾਂਦੀ ਹੈ। ਅਜਿਹੀ ਹੀ ਇਕ ਦਾਸਤਾਨ ਅਰਵਿੰਦ ਨਾਂ ਦੀ ਔਰਤ ਦੀ ਹੈ, ਜਿਸ ਦਾ ਕਹਿਣਾ ਹੈ ਕਿ ਜੇਕਰ ਭਾਰਤ ਉਸ ਨੂੰ ਇਨਸਾਫ ਨਹੀਂ Auratਦੇ ਸਕਦਾ ਤਾਂ ਉਸ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤਾਂ ਜੋ ਉਹ ਯੂ. ਐੱਨ. ਓ. ਸਾਹਮਣੇ ਆਪਣਾ ਦਰਦ ਬਿਆਨ ਕਰ ਸਕੇ।
ਪ੍ਰਾਪਤ ਜਾਣਕਾਰੀ ਮੁਤਾਬਕ 40 ਸਾਲਾ ਅਰਵਿੰਦ ਕੌਰ ਨੇ ਲਾਅ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਹੁਣ ਪਿਛਲੇ ਦੋ ਮਹੀਨਿਆਂ ਤੋਂ ਸੜਕ ‘ਤੇ ਪਈ ਹੋਈ ਹੈ। ਚੋਣ ਰੈਲੀਆਂ ਨੂੰ ਸੰਬੋਧਨ ਕਰਨ ਲਈ ਮੁੱਖ ਮੰਤਰੀ, ਅਰੁਣ ਜੇਤਲੀ, ਅਮੰਿਰਦਰ ਸਿੰਘ ਅਤੇ ਹੋਰ ਵੀ ਕਈ ਸਿਆਸੀ ਨੇਤਾ ਇੱਥੋਂ ਗੁਜ਼ਰੇ ਪਰ ਕਿਸੇ ਨੇ ਵੀ ਉਸ ਦਾ ਦਰਦ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ। ਅਰਵਿੰਦ ਦਾ ਵਿਆਹ 2001 ‘ਚ ਅਜਮੇਰ ‘ਚ ਹੋਇਆ ਸੀ। ਵਿਆਹ ਤੋਂ ਬਾਅਦ ਮਾਰੂਤੀ ਕਾਰ ਅਤੇ ਢਾਈ ਲੱਖ ਰੁਪਏ ਦੀ ਮੰਗ ਪੂਰੀ ਨਾ ਕਰ ਸਕਣ ਕਾਰਨ ਉਸ ਦੇ ਸਹੁਰਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਉਹ ਆਪਣੇ ਪੇਕੇ ਘਰ ਆ ਗਈ। ਦਾਜ ਉਤਪੀੜਨ ਲਈ ਉਸ ਨੇ ਸੁਹਰੇ ਵਾਲਿਆਂ ਦੇ ਖਿਲਾਫ ਮਾਮਲਾ ਵੀ ਦਰਜ ਕਰਾਇਆ ਪਰ ਇਸ ਸੰਬੰਧੀ ਕਾਰਵਾਈ ਕਰਨ ਦੇ ਬਦਲੇ ਇਕ ਆਈ. ਪੀ. ਐੱਸ. ਅਫਸਰ ਨੇ ਉਸ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ।
ਬਹਾਦਰ ਅਰਵਿੰਦ ਨੇ ਉਸ ਅਫਸਰ ਦੇ ਖਿਲਾਫ ਯਮੁਨਾਨਗਰ ਦੇ ਸਿਟੀ ਥਾਣੇ ‘ਚ ਮਾਮਲਾ ਦਰਜ ਕਰਾਇਆ ਪਰ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸਥਾਈ ਜ਼ਮਾਨਤ ਕਰਾਉਣ ‘ਚ ਸਫਲ ਹੋ ਗਿਆ। ਰਿਟਾਇਰ ਹੋ ਚੁੱਕਿਆ ਇਹ ਪੁਲਸ ਅਫਸਰ ਅਰਵਿੰਦ ‘ਤੇ ਕੇਸ ਵਾਪਸ ਲੈਣ ਲਈ ਦਬਾਅ ਪਾ ਰਿਹਾ ਹੈ। ਨਿਆ ਲਈ ਅਰਵਿੰਦ ਨੇ ਪਹਿਲਾਂ ਦਿੱਲੀ ‘ਚ ਜੰਤਰ-ਮੰਤਰ ਅਤੇ ਇੰਡੀਆ ਗੇਟ ‘ਤੇ ਧਰਨਾ ਦਿੱਤਾ ਪਰ ਪੁਲਸ ਨੇ ਜ਼ਬਰਦਸਤੀ ਉਸ ਨੂੰ ਉੱਥੋਂ ਹਟਾ ਦਿੱਤਾ। ਉਸ ਨੇ ਬਾਅਦ ‘ਚ ਕਈ ਦੇਸ਼ਾਂ ਦੇ ਦੂਤਘਰਾਂ ‘ਚ ਜਾ ਕੇ ਵੀ ਆਪਣਾ ਦਰਦ ਸੁਣਾਇਆ ਪਰ ਕੋਈ ਫਿਰ ਵੀ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਹੁਣ ਅਰਵਿੰਦ ਦਾ ਕਹਿਣਾ ਹੈ ਕਿ ਉਸ ਨੂੰ ਭਾਰਤ ‘ਚ ਨਿਆਂ ਮਿਲਣ ਦੀ ਕੋਈ ਉਮੀਦ ਨਹੀਂ ਹੈ, ਇਸ ਲਈ ਉਹ ਸਰਹੱਦ ਪਾਰ ਪਾਕਿਸਤਾਨ ਜਾਣਾ ਚਾਹੁੰਦੀ ਹੈ ਤਾਂ ਜੋ ਯੂ. ਐੱਨ. ਓ. ਤੱਕ ਆਪਣੀ ਦਰਦ ਭਰੀ ਦਾਸਤਾਨ ਪਹੁੰਚਾ ਸਕੇ।

468 ad