ਇੰਟਰਨੈੱਟ ਸਦਕਾ 9 ਸਾਲਾ ਬੱਚੀ ਨੂੰ ਮਿਲਿਆ ਨਵਾਂ ਜੀਵਨ

ਵਾਸ਼ਿੰਗਟਨ- ਅਮਰੀਕਾ ਦੀ ਰਹਿਣ ਵਾਲੀ 9 ਸਾਲ ਦੀ ਕਾਈਲੀ ਵਿਕਰ ਖੱਬੇ ਹੱਥ ‘ਚ ਬਿਨਾਂ ਉਂਗਲੀਆਂ ਦੇ ਹੀ ਜੰਮੀ ਸੀ ਪਰ ਹੁਣ ਉਸ ਨੂੰ ਆਪਣੀਆਂ ਉਂਗਲੀਆਂ ਮਿਲ ਗਈਆਂ ਹਨ। ਅਜਿਹਾ ਸੰਭਵ ਹੋ ਸਕਿਆ ਹੈ ਥ੍ਰੀਡੀ ਪਿੰ੍ਰਟਿੰਗ ਰਾਹੀਂ। ਕਾਇਲੀ ਹੁਣ ਬਾਈਕਿੰਗ ਦਾ ਸ਼ੌਕ ਪੂਰਾ ਕਰਨਾ ਚਾਹੁੰਦੀ ਹੈ। ਇਲਿਨਾਏ ‘ਚ ਜੰਮੀ ਕਾਇਲੀ ਲਈ ਉਮੀਦਾਂ ਦਾ ਇਹ ਦਰਵਾਜ਼ਾ ਨੇੜਲੇ ਬੋਏਲਨ ਕੈਥੋਲਿਕ ਹਾਈ ਸਕੂਲ Internetਨੇ ਖੋਲਿਆ ਹੈ। ਸਕੂਲ ਦੇ ਵਿਦਿਆਰਥੀਆਂ ਨੇ ਹੀ ਕਾਇਲੀ ਲਈ ਥ੍ਰੀਡੀ ਪਿੰ੍ਰਟਰ ਦੀ ਮਦਦ ਨਾਲ ਪ੍ਰੋਸਥੇਟਿਕ ਹੱਥ ਤਿਆਰ ਕੀਤਾ। ਦਿਲਚਸਪ ਇਹ ਹੈ ਕਿ ਬਾਜ਼ਾਰ ‘ਚ ਮਿਲਣ ਵਾਲੇ ਪ੍ਰੋਸਥੇਟਿਕ ਹੱਥ ਦੀ ਕੀਮਤ ਤਕਰੀਬਨ 50 ਹਜ਼ਾਰ ਡਾਲਰ ਤੱਕ ਹੁੰਦੀ ਹੈ। ਸਕੂਲ ਦੇ ਵਿਦਿਆਰਥੀਆਂ ਨੇ ਇਹ ਕੰਮ ਸਿਰਫ 20 ਡਾਲਰ ਤੋਂ ਵੀ ਘੱਟ ਲਾਗਤ ‘ਚ ਕਰ ਦਿੱਤਾ।
ਕਾਇਲੀ ਦੇ ਪਿਤਾ ਜੇਰੋਮੀ ਵਿਕਰ ਕਈ ਵਰ੍ਹਿਆਂ ਤੋਂ ਆਪਣੀ ਧੀ ਲਈ ਪ੍ਰੋਸਥੇਟਿਕ ਹੱਥ ਲੈਣਾ ਚਾਹੁੰਦੇ ਸਨ, ਪਰ ਉਨ੍ਹਾਂ ਦੀ ਇੰਸ਼ੌਰੈਂਸ ਕੰਪਨੀ ਕੀਮਤ ਦਾ ਸਿਰਫ 80 ਫੀਸਦੀ ਹਿੱਸਾ ਹੀ ਦੇਣ ਨੂੰ ਤਿਆਰ ਸੀ। ਜੇਰੋਮੀ ਨੂੰ ਇੰਟਰਨੈੱਟ ‘ਤੇ ਇਕ ਵੀਡੀਓ ਮਿਲਿਆ, ਜਿਸ ਨੂੰ ਇਕ ਪਿਤਾ ਨੇ ਪੋਸਟ ਕੀਤਾ ਸੀ। ਉਸ ‘ਚ ਉਸ ਪਿਤਾ ਨੇ ਆਪਣੇ ਪੁੱਤਰ ਲਈ ਖੁਦ ਥ੍ਰੀਡੀ ਪਿੰ੍ਰਟੇਡ ਹੱਥ ਤਿਆਰ ਕਰਨ ਦਾ ਵਾਕਾ ਸਾਂਝਾ ਕੀਤਾ ਸੀ। ਜੇਰੋਮੀ ਨੇ ਆਪਣੇ ਆਸ-ਪਾਸ ਥ੍ਰੀਡੀ ਪਿੰ੍ਰਟਰ ਲੱਭਣਾ ਸ਼ੁਰੂ ਕਰ ਦਿੱਤਾ। ਪਤਾ ਲੱਗਾ ਨੇੜਲੇ ਹਾਈ ਸਕੂਲ ‘ਚ ਅਜਿਹਾ ਪ੍ਰਿੰਟਰ ਹੈ।
ਜੇਰੋਮੀ ਸਕੂਲ ਦੇ ਟੀਚਰ ਬਡ ਨਾਲ ਮਿਲਿਆ। ਕਹਾਣੀ ਸੁਣਾ ਕੇ ਬਡ ਮਦਦ ਲਈ ਤਿਆਰ ਹੋ ਗਿਆ। ਪਰ ਉਨ੍ਹਾਂ ਨੂੰ ਥ੍ਰੀਡੀ ਪਿੰ੍ਰਟਿੰਗ ਦੀ ਜਾਣਕਾਰੀ ਨਹੀਂ ਸੀ। ਆਖਿਰਕਾਰ ਉਨ੍ਹਾਂ ਨੇ ਆਪਣੀ ਜਮਾਤ ਦੇ ਸਾਹਮਣੇ ਮਾਮਲਾ ਰੱਖਿਆ। ਫੈਸਲਾ ਹੋਇਆ ਕਿਸੇ ਤਰ੍ਹਾਂ ਵੀ ਕਾਇਲੀ ਦੀ ਮਦਦ ਕੀਤੀ ਜਾਵੇਗੀ। ਬਡ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਨੇ ਹੀ ਇੰਟਰਨੈੱਟ ‘ਤੇ ਮੌਜੂਦ ਕੰਟੈਂਟ ਨੂੰ ਦੇਖ ਕੇ ਪ੍ਰੋਸਥੇਟਿਕ ਹੱਥ ਤਿਆਰ ਕਰ ਲਿਆ।

468 ad