ਇੰਗਲੈਂਡ ‘ਚ ਪੜ੍ਹਨ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਨੂੰ ਝਟਕਾ

ਬ੍ਰਿਟੇਨ—ਬ੍ਰਿਟੇਨ ਦੀ ਆਕਸਫੋਰਡ ਅਤੇ ਕੈਂਬਰਿਜ਼ ਯੂਨੀਵਰਸਿਟੀਆਂ ਵਿਚ ਪੜ੍ਹਨ ਦਾ ਸੁਪਨਾ ਰੱਖਣ ਵਾਲੇ ਵਿਦਿਆਰਥੀਆਂ ਦੇ ਲਈ ਇਕ ਬੁਰੀ ਖਬਰ ਹੈ। ਦੋਵੇਂ Englandਯੂਨੀਵਰਸਿਟੀਆਂ ਆਉਣ ਵਾਲੇ ਦਿਨਾਂ ਵਿਚ ਆਪਣੀ ਫੀਸ ਵਿਚ ਵਾਧਾ ਕਰ ਸਕਦੀਆਂ ਹਨ। 
ਸੂਤਰਾਂ ਦੇ ਅਨੁਸਾਰ ਯੂਨੀਵਰਸਿਟੀ ਦੇ ਇਹ ਫੈਸਲਾ ਸਰਕਾਰ ਨੂੰ ਹੋ ਰਹੇ ਵਿੱਤੀ ਘਾਟੇ ਨੂੰ ਦੇਖ ਕੇ ਲਿਆ ਹੈ। ਬ੍ਰਿਟੇਨ ਦੀ ਸੱਤਾਧਾਰੀ ਕੰਜਰਵੇਟਿਵ ਪਾਰਟੀ ਯੂਨੀਵਰਸਿਟੀ ਦੀ ਸਲਾਨਾ ਫੀਸ 16000 ਪੌਂਡ ਕਰਨ ‘ਤੇ ਵਿਚਾਰ ਕਰ ਰਹੀ ਹੈ। ਰਿਪੋਰਟ ਦੇ ਅਨੁਸਾਰ ਸਰਕਾਰ ਨੂੰ ਵਿੱਤੀ ਘਾਟੇ ਨਾਲ ਨਜਿੱਠਣਾ ਪੈ ਰਿਹਾ ਹੈ। ਐਜੁਕੇਸ਼ਨ ‘ਤੇ ਦਿੱਤੇ ਕਰਜ਼ੇ ਦੇ ਰੂਪ ਵਿਚ ਦਿੱਤੀ ਗਈ ਰਾਸ਼ੀ ਵਾਪਸ ਆਉਣ ਦੀ ਉਮੀਦ ਘੱਟ ਹੈ। ਇਸ ਦਾ ਕਾਰਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਕਰਨ ਵਾਲੇ 45 ਫੀਸਦੀ ਵਿਦਿਆਰਥੀਆਂ ਦੀਆਂ ਤਨਖਾਹਾਂ ਇੰਨੀਆਂ ਨਹੀਂ ਹਨ ਉਹ ਇਸ ਰਕਮ ਨੂੰ ਵਾਪਸ ਕਰ ਸਕਣ। 
ਇਸ ‘ਤੇ ਸਾਬਕਾ ਸਿੱਖਿਆ ਮੰਤਰੀ ਡੇਵਿਡ ਵਿਲੇਟਸ ਨੇ ਕਿਹਾ ਕਿ ਇਸ ਤਰ੍ਹਾਂ ਫੀਸ ਵਧਾਉਣ ਨਾਲ ਵਿੱਤੀ ਘਾਟਾ ਘੱਟ ਨਹੀਂ ਕੀਤਾ ਜਾ ਸਕਦਾ।

468 ad