ਇਹ ਮੁੱਦੇ ਪੈਦਾ ਕਰ ਸਕਦੇ ਹਨ ਭਾਰਤ-ਅਮਰੀਕਾ ਦੇ ਰਿਸ਼ਤਿਆਂ ‘ਚ ਕੜਵਾਹਟ

ਵਾਸ਼ਿੰਗਟਨ—ਅਮਰੀਕਾ ਨੇ ਭਾਰਤ ਦੀ ਮੋਦੀ ਸਰਕਾਰ ਦੇ ਨਾਲ ਰਿਸ਼ਤੇ ਸੁਧਾਰਨ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਵਿਦੇਸ਼ ਮੰਤਰੀ ਇਸ ਮਕਸਦ ਦੇ ਨਾਲ ਭਾਰਤ ਯਾਤਰਾ ‘ਤੇ Modi-Obamaਬੁੱਧਵਾਰ ਨੂੰ ਪਹੁੰਚੇ ਹਨ। ਇਸ ਤੋਂ ਬਾਅਦ ਅਗਸਤ ਵਿਚ ਅਮਰੀਕੀ ਰੱਖਿਆ ਮੰਤਰੀ ਚਕ ਹੇਗਲ ਭਾਰਤ ਆ ਰਹੇ ਹਨ। 
ਕੈਰੀ ਮੋਦੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਦੋਪੱਖੀ ਮੁੱਦਿਆਂ ‘ਤੇ ਚਰਚਾ ਕਰਨਗੇ। ਆਪਸੀ ਰਿਸ਼ਤਿਆਂ ਦੀ ਮੁਸ਼ਕਿਲ ਰਾਹ ‘ਤੇ ਅੱਗੇ ਵਧਣ ਦੇ ਨਾਲ ਹੀ ਸਤੰਬਰ ਵਿਚ ਵਾਸ਼ਿੰਗਟਨ ਵਿਚ ਹੋਣ ਵਾਲੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਨਰਿੰਦਰ ਮੋਦੀ ਦੀ ਮੁਲਾਕਾਤ ਦੀ ਤਿਆਰੀ ਵੀ ਕਰਨਗੇ। 
ਇਸ ਉੱਚ ਪੱਧਰੀ ਮੁਲਾਕਾਤ ਦੇ ਲਈ ਕਾਫੀ ਜ਼ਮੀਨੀ ਤਿਆਰੀ ਕੀਤੇ ਜਾਣ ਦੀ ਲੋੜ ਹੈ। ਹਾਲਾਂਕਿ ਦੋਹਾਂ ਦੇਸ਼ਾਂ ਦੇ ਵਿਚ ਰਿਸ਼ਤਿਆਂ ਵਿਚ ਕੜਵਾਹਟ ਪੈਦਾ ਕਰਨ ਵਾਲੇ ਡਿਪਲੋਮੈਟ ਦੇਵਿਆਨੀ ਖੋਬਰਾਗੜੇ ਦੇ ਮਾਮਲੇ ਦੀਆਂ ਯਾਦਾਂ ਕਮਜ਼ੋਰ ਪੈ ਗਈਆਂ ਹਨ ਪਰ ਇਸ ਦੇ ਬਾਵਜੂਦ ਭਾਰਤ-ਅਮਰੀਕਾ ਦੇ ਵਿਚ ਵਪਾਰ ਅਤੇ ਖੇਤੀਬਾੜੀ ਤੋਂ ਇਲਾਵਾ ਅਜੇ ਵੀ ਅਜਿਹੇ ਕਈ ਮੁੱਦੇ ਹਨ, ਜਿਨ੍ਹਾਂ ਦੇ ਕੈਰੀ ਅਤੇ ਸ਼ੁਸ਼ਮਾ ਸਵਰਾਜ ਦੀ ਰਣਨੀਤਿਕ ਬੈਠਕ ਵਿਚ ਛਾਏ ਰਹਿਣ ਦੀ ਉਮੀਦ ਹੈ। ਦੋਹਾਂ ਪੱਖਾਂ ਨੇ ਮੋਦੀ-ਓਬਾਮਾ ਸੰਮੇਲਨ ਦੇ ਲਈ ਮੁੱਦਿਆਂ ਨੂੰ ਸੁਲਝਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਹਨ। ਦਿਲਚਸਪ ਹੈ ਕਿ ਅਮਰੀਕਾ ਨੇ ਭਾਰਤ ਵਿਚ ਆਪਣੀ ਰਾਜਦੂਤ ਨੈਨਸੀ ਪਾਵੇਲ ਦਾ ਅਸਤੀਫਾ ਦੇਣ ਦੇ ਕਰੀਬ ਦੋ ਮਹੀਨਿਆਂ ਬਾਅਦ ਹੀ ਰਸਮੀ ਰੂਪ ਨਾਲ ਨਵੇਂ ਰਾਜਦੂਤ ਦੀ ਨਿਯੁਕਤੀ ਨਹੀਂ ਕੀਤੀ ਹੈ।

468 ad