ਇਹ ਮਹਿਲਾ ਮਰ ਕੇ ਵੀ ਜਿੱਤ ਗਈ ਚੋਣਾਂ, ਜਾਣੋ ਕਿਵੇਂ?

ਨਵੀਂ ਦਿੱਲੀ—ਇਸ ਨੂੰ ਨਰਿੰਦਰ ਮੋਦੀ ਦੀ ਲਹਿਰ ਕਹਿ ਲਓ ਜਾਂ ਲੋਕਾਂ ਦਾ ਕਾਂਗਰਸ ਦੇ ਖਿਲਾਫ ਗੁੱਸਾ ਪਰ ਅਸਲੀਅਤ ਇਹ ਹੈ ਕਿ ਇਸ Dead womanਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਆਂਧਰਾ ਪ੍ਰਦੇਸ਼ ਵਿਚ ਲੋਕਾਂ ਨੇ ਇਕ ਮ੍ਰਿ੍ਰਤਕ ਉਮੀਦਵਾਰ ਨੂੰ ਹੀ ਵੋਟਾਂ ਪਾ ਕੇ ਜਿਤਾ ਦਿੱਤਾ।
ਅਸਲ ਵਿਚ ਆਂਧਰਾ ਪ੍ਰਦੇਸ਼ ਦੀ ਅਲਗੱਡਾ ਸੀਟ ਤੋਂ ਵਾਈ. ਐੱਸ. ਆਰ. ਕਾਂਗਰਸ ਦੀ ਉਮੀਦਵਾਰ ਭੂਮਾ ਸ਼ੋਭਾ ਨਾਗੀ ਰੈੱਡੀ ਦੀ ਵੋਟਾਂ ਤੋਂ ਦੋ ਹਫਤੇ ਪਹਿਲਾਂ ਹੀ ਇਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। ਵਾਈ. ਐੱਸ. ਆਰ. ਕਾਂਗਰਸ ਨੂੰ ਇਨ੍ਹਾਂ ਆਂਧਰਾ ਪ੍ਰਦੇਸ਼ ਵਿਚ ਮਾਨਤਾ ਪ੍ਰਾਪਤ ਪਾਰਟੀ ਦੀ ਦਰਜਾ ਨਹੀਂ ਪ੍ਰਾਪਤ ਹੈ। ਸ਼ੋਭਾ ਨਾਗੀ ਦਾ ਨਾਂ ਬੈਲੇਟ ਪੇਪਰ ‘ਚ ਸ਼ਾਮਲ ਕੀਤਾ ਜਾ ਚੁੱਕਿਆ ਸੀ ਇਸ ਚੋਣ ਕਮਿਸ਼ਨ ਨੇ ਫੈਸਲਾ ਕੀਤਾ ਸੀ ਕਿ ਜੇਕਰ ਸ਼ੋਭਾ ਇਹ ਚੋਣਾਂ ਜਿੱਤ ਜਾਂਦੀ ਹੈ ਤਾਂ ਇਸ ਸੀਟ ‘ਤੇ ਉਪ ਚੋਣਾਂ ਕਰਵਾਈਆਂ ਜਾਣਗੀਆਂ। ਹਾਲਾਂਕਿ ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਸ਼ੋਭਾ ਇਹ ਚੋਣਾਂ ਨਾ ਸਿਰਫ ਜਿੱਤੇਗੀ ਸਗੋਂ ਇੰਨੀਂ ਵੱਡੀ ਲੀਡ ਹਾਸਲ ਕਰੇਗੀ। ਸ਼ੋਭਾ ਨੇ ਇਨ੍ਹਾਂ ਚੋਣਾਂ ਵਿਚ 1,80,000 ਵੋਟਾਂ ਦੀ ਲੀਡ ਹਾਸਲ ਕੀਤੀ। ਹੁਣ ਇਸ ਸੀਟ ‘ਤੇ ਦੁਬਾਰਾ ਚੋਣਾਂ ਕਰਵਾਈਆਂ ਜਾਣਗੀਆਂ।  ਆਂਧਰਾ ਪ੍ਰਦੇਸ਼ ਵਿਚ ਜਗਨ ਮੋਹਨ ਰੈੱਡੀ ਦੀ ਵਾਈ. ਐੱਸ. ਆਰ. ਨੇ 75 ਸੀਟਾਂ ਹਾਸਲ ਕੀਤੀਆਂ ਹਨ।

468 ad