ਇਸ ਮਾਸੂਮ ਨੂੰ ਹਰ ਰੋਜ਼ ਡਸਦਾ ਹੈ ਸੱਪ!

ਸਿਵਨੀ— ਮੱਧ ਪ੍ਰਦੇਸ਼ ਦੇ ਇਕ ਪਿੰਡ ‘ਚ ਬਹੁਤ ਹੀ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੇ ਮਾਸੂਮ ਅਤੇ ਉਸ ਦੇ ਪਰਿਵਾਰ ਵਾਲਿਆਂ ਦਾ ਦਾਅਵਾ ਹੈ Snakeਕਿ ਉਨ੍ਹਾਂ ਦੇ ਲੜਕੇ ਨੂੰ ਹਰ ਰੋਜ਼ ਇਕ ਸੱਪ ਡਸਦਾ ਹੈ ਅਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਸੱਪ ਸਿਰਫ ਇਸ ਮਾਸੂਮ ਨੂੰ ਹੀ ਨਜ਼ਰ ਆਉਂਦਾ ਹੈ। ਜਾਣਕਾਰੀ ਮੁਤਾਬਕ, ਇਹ ਸੱਪ 12 ਸਾਲ ਦੇ ਇਸ ਬੱਚੇ ਨੂੰ ਪਿਛਲੇ ਡੇਢ ਸਾਲ ਤੋਂ ਆਪਣਾ ਸ਼ਿਕਾਰ ਬਣਾ ਰਿਹਾ ਹੈ। ਜਦੋਂਕਿ ਬੱਚੇ ਦਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ ਇਸ ਦੇ ਸਰੀਰ ‘ਤੇ ਜੋ ਨਿਸ਼ਾਨ ਹਨ ਉਹ ਸੱਪ ਦੇ ਡਸਣ ਦੇ ਨਹੀਂ, ਸਗੋਂ ਕਿਸੇ ਹੋਰ ਬੀਮਾਰੀ ਦੇ ਹਨ। ਰਵਿੰਦਰ ਚੰਦਰਵੰਸ਼ੀ ਨਾਂ ਦੇ ਇਸ ਬੱਚੇ ਦਾ ਕਹਿਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਹਰ ਰੋਜ਼ ਇਕ ਸੱਪ ਉਸ ਨੂੰ ਡਸਦਾ ਹੈ, ਜਿਸ ਤੋਂ ਬਾਅਦ ਉਸ ਦੇ ਮੁੰਹ ‘ਚੋਂ ਝੱਗ ਨਿਕਲਣ ਲਗਦੀ ਹੈ ਅਤੇ ਉਹ ਬੇਹੋਸ਼ ਹੋ ਜਾਂਦਾ ਹੈ। ਪਰ ਸੱਪ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਹਾਲਾਂਕਿ ਸੱਪ ਦੇ ਡਸਣ ਦੇ ਨਿਸ਼ਾਨ ਅਤੇ ਨਿਕਲਦਾ ਹੋਇਆ ਖੂਨ ਲੋਕਾਂ ਨੂੰ ਜ਼ਰੂਰ ਦਿਖਾਈ ਦਿੰਦਾ ਹੈ। ਰਵਿੰਦਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਆਪਣੇ ਲੜਕੇ ਦੀ ਜ਼ਿੰਦਗੀ ਬਚਾਉਣ ਲਈ ਉਹ ਹਰ ਮੰਦਰ, ਮਸਜ਼ਿਦ ‘ਚ ਜਾ ਚੁੱਕੇ ਹਨ ਪਰ ਕੁਝ ਨਹੀਂ ਹੋਇਆ। ਇਸ ਲਈ ਰਵਿੰਦਰ ਦੇ ਭਵਿੱਖ ਨੂੰ ਲੈ ਕੇ ਉਹ ਕਾਫੀ ਪ੍ਰੇਸ਼ਾਨ ਹਨ।

468 ad