ਇਸ ਖਿਡਾਰੀ ਨੂੰ ਖੇਡਦਾ ਦੇਖ ਹੈਰਾਨੀ ‘ਚ ਪੈ ਜਾਓਗੇ ਤੁਸੀਂ

ਨਵੀਂ ਦਿੱਲੀ- ਕਹਿੰਦੇ ਨੇ ਸਾਹਸ ਅਤੇ ਜਨੂੰਨ ਅੱਗੇ ਸਭ ਕੁਝ ਫੀਕਾ ਜਾਪਦਾ ਹੈ। ਮਿਸਰ ਦੇ ਇਬਰਾਹਿਮ ਹਮੌਟਾ ਦੁਨੀਆ ਦੇ ਓਨਾਂ ਚੁਨਿੰਦਾ ਲੋਕਾਂ ਵਿਚੋਂ ਇਕ ਹੈ ਜੋ ਕੁਝ ਅਜਿਹਾ ਕੰਮ ਕਰਦਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨੀ ਵਿਚ ਪੈ ਜਾਵੋਗੇ। ਇਸ ਨੂੰ ਇਸ ਖਿਡਾਰੀ ਦਾ ਜਨੂੰਨ Playerਕਿਹਾ ਜਾਵੇ ਜਾਂ ਫਿਰ ਕੁਝ ਹੋਰ ਪਰ ਹੱਥ ਨਾ ਹੁੰਦੇ ਹੋਏ ਵੀ ਇਬਰਾਹਿਮ ਦਾ ਹੌਂਸਲਾ ਬੁਲੰਦ ਹੈ। ਇਹ ਖਿਡਾਰੀ ਹੱਥ ਨਾ ਹੋਣ ਦੇ ਬਾਵਜੂਦ ਟੇਬਲ ਟੈਨਿਸ ਵਰਗੀ ਗੇਮ ਖੇਡਦਾ ਹੈ ਅਤੇ ਕਈ ਸੂਰਮਿਆਂ ਨੂੰ ਇਸ ਗੇਮ ‘ਚ ਮਾਤ ਦੇ ਚੁੱਕੇ ਹਾਂ। ਖਾਸ ਗੱਲ ਇਹ ਹੈ ਕਿ ਇਬਰਾਹਿਮ ਆਪਣੇ ਮੂੰਹ ਨਾਲ ਟੇਬਲ ਟੈਨਿਸ ਖੇਡਦੇ ਹੈ।
ਇਬਰਾਹਿਮ ਦਾ ਕਹਿਣਾ ਹੈ ਕਿ ਜਦੋਂ ਉਹ 10 ਸਾਲ ਦੀ ਸੀ ਤਾਂ ਇਕ ਐਕਸੀਡੈਂਟ ਵਿਚ ਉਸ ਨੂੰ ਆਪਣੇ ਦੋਵੇਂ ਹੱਥ ਗਵਾਉਣੇ ਪਏ। ਪਰ ਉਸ ਨੇ ਆਪਣੇ-ਆਪ ਨੂੰ ਸੰਭਾਲਿਆ ਅਤੇ ਟੇਬਲ ਟੈਨਿਸ ਪ੍ਰਤੀ ਪਿਆਰ ਨੂੰ ਜਾਰੀ ਰੱਖਿਆ। ਇਸਲਈ ਉਸ ਨੇ ਮੂੰਹ ਨਾਲ ਹੀ ਇਸ ਗੇਮ ਨੂੰ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਉਹ ਮੂੰਹ ਨਾਲ ਹੀ ਇੰਨਾ ਵਧੀਆ ਖੇਡਣ ਲੱਗਾ ਕਿ ਜੋ ਵੀ ਦੇਖਦਾ ਉਹ ਦੇਖਦਾ ਹੀ ਰਹਿ ਜਾਂਦਾ। ਇਬਰਾਹਿਮ ਦਾ ਕਹਿਣਾ ਹੈ ਕਿ ਜੇਕਰ ਇਨਸਾਨ ਦਿਲ ਤੋਂ ਕੁਝ ਕਰਨਾ ਚਾਹੇ ਤਾਂ ਵੱਡੀ ਤੋਂ ਵੱਡੀ ਰੁਕਾਵਟ ਉਸ ਦਾ ਕੁਝ ਨਹੀਂ ਵਿਗਾੜ ਸਕਦੀ।

468 ad