ਇਸ਼ਕ ‘ਚ ਅੰਨ੍ਹੀ ਮਾਂ ਨੇ ਕੀਤਾ ਰੂਹ ਕੰਬਾਊ ਕਾਰਾ

4ਅੰਮ੍ਰਿਤਸਰ,  2 ਮਈ ( ਜਗਦੀਸ਼ ਬਾਮਬਾ )   ਜ਼ਿਲ੍ਹੇ ਦੇ ਪਿੰਡ ਵੱਲਾ ਵਿੱਚ ਔਰਤ ਵੱਲੋਂ ਆਪਣੇ ਹੀ ਸਵਾ ਸਾਲ ਦੇ ਬੱਚੇ ਨੂੰ ਤੇਲ ਪਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਵੱਲੋਂ ਇਹ ਕਰਤੂਤ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤੀ ਗਈ ਸੀ। ਉਸ ਨੇ ਪੁਲਿਸ ਨੂੰ ਗਲਤ ਸੂਚਨਾ ਦੇ ਕੇ ਆਪਣੇ ਗੁਆਂਢੀ ਨੌਜਵਾਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਜਾਂਚ ਉਪਰੰਤ ਬੱਚੇ ਦੀ ਮਾਂ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ।ਦਰਅਸਲ ਬੀਤੇ ਦਿਨੀਂ ਬਲਜੀਤ ਕੌਰ ਨਾਂ ਦੀ ਔਰਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਕੁਝ ਨੌਜਵਾਨਾਂ ਨੇ ਉਸ ਦੇ ਬੇਟੇ ਨੂੰ ਅੱਗ ਲਾ ਕੇ ਸਾੜ ਦਿੱਤਾ ਹੈ। ਇਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਦੋਂ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਰੂਹ ਕੰਭਾਉਣ ਵਾਲਾ ਸੱਚ ਸਾਹਮਣੇ ਆਇਆ। ਬੱਚੇ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਉਸ ਦੀ ਮਾਂ ਨੇ ਹੀ ਸਾੜਿਆ ਸੀ। ਇਸ ਘਿਨਾਉਣੀ ਸਾਜਿਸ਼ ਵਿੱਚ ਉਸ ਦਾ ਪ੍ਰੇਮੀ ਵੀ ਸ਼ਾਮਲ ਸੀ।ਪੁਲਿਸ ਨੇ ਬਲਜੀਤ ਕੌਰ ਤੇ ਉਸ ਦੇ ਪ੍ਰੇਮੀ ਸਤਨਾਮ ਸਿੰਘ ਕੋਲੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਇਨ੍ਹਾਂ ਦੋਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਮੁਤਾਬਕ ਬਲਜੀਤ ਕੌਰ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ ਪਰ ਉਸ ਦੇ ਸਤਨਾਮ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਬਲਜੀਤ ਵਿਆਹ ਤੋਂ ਬਾਅਦ ਅਕਸਰ ਸਤਨਾਮ ਨੂੰ ਮਿਲਦੀ ਰਹਿੰਦੀ ਸੀ। ਬਲਜੀਤ ਦੇ ਪਤੀ ਨੂੰ ਇਸ ਬਾਰੇ ਪਤਾ ਸੀ ਤੇ ਇਸੇ ਕਰਕੇ ਦੋਹਾਂ ਦਾ ਆਪਸ ਵਿੱਚ ਝਗੜਾ ਵੀ ਹੁੰਦਾ ਰਹਿੰਦਾ ਸੀ।

ਇਸੇ ਝਗੜੇ ਦੇ ਚੱਲਦਿਆਂ ਬਲਜੀਤ ਵੱਲਾ ਪਿੰਡ ਵਿੱਚ ਆਪਣੀ ਮਾਸੀ ਦੇ ਘਰ ਰਹਿ ਰਹੀ ਸੀ ਕਿਉਂਕਿ ਸਤਨਾਮ ਵੀ ਉਸੇ ਪਿੰਡ ਵਿੱਚ ਹੀ ਰਹਿੰਦਾ ਸੀ। ਮੁਲਜ਼ਮ ਮਾਂ ਤੇ ਉਸ ਦਾ ਪ੍ਰੇਮੀ ਹਰ ਰੋਜ਼ ਇੱਕ ਦੂਜੇ ਨੂੰ ਮਿਲਦੇ ਸਨ। ਦੋਹਾਂ ਨੇ ਆਪਣੇ ਪਿਆਰ ਵਿੱਚ ਅੜਿੱਕਾ ਬਣੇ ਬੱਚੇ ਨੂੰ ਮਾਰਨ ਦੀ ਯੋਜਨਾ ਬਣਾਈ ਤੇ ਉਸ ਨੂੰ ਤੇਲ ਪਾ ਕੇ ਸਾੜ ਦਿੱਤਾ। ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕੇ ਬਲਜੀਤ ਕੌਰ ਦੀ ਮਾਸੀ ਹਰ ਰੋਜ਼ ਸ਼ਾਮ ਨੂੰ ਬਾਜ਼ਾਰ ਜਾਂਦੀ ਸੀ ਤੇ ਉਨ੍ਹਾਂ ਨੇ ਉਸ ਵੇਲੇ ਹੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।

468 ad

Submit a Comment

Your email address will not be published. Required fields are marked *