ਇਸ਼ਕ ਆਪ ਵੀ ਅਵੱਲਾ, ਇਹਦੇ ਕੰਮ ਵੀ ਅਵੱਲੇ

ਟਾਂਡਾ-ਟਾਂਡੇ ਦੇ ਰਹਿਣ ਵਾਲੇ ਇਕ ਪ੍ਰੇਮੀ ਜੋੜੇ ਨੇ ਆਪਣਾ ਇਸ਼ਕ ਪਰਵਾਨ ਨਾ ਚੜ੍ਹਦਾ ਦੇਖ ਕੇ ਇਸ ਦੁਨੀਆਂ ਨੂੰ ਹੀ ਛੱਡਣ ਦਾ ਫੈਸਲਾ ਕਰ ਲਿਆ ਅਤੇ ਰੇਲਗੱਡੀ ਹੇਠਾਂ ਆ ਕੇ Tandaਆਪਣੀ ਜ਼ਿੰਦਗੀ ਖਤਮ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਬੀ. ਏ. ਸੈਕਿੰਡ ਦੀ ਵਿਦਿਆਰਥਣ ਸੀ ਅਤੇ ਲੜਕਾ ਜਲੰਧਰ ਵਿਖੇ ਢੋਲੀ ਦਾ ਕੰਮ ਕਰਦਾ ਸੀ। 
ਇਹ ਪ੍ਰੇਮੀ ਜੋੜਾ ਇਕ ਹੀ ਮੁਹੱਲੇ ਦਾ ਸੀ। ਹੌਲੀ-ਹੌਲੀ ਦੋਹਾਂ ‘ਚ ਪਿਆਰ ਹੋ ਗਿਆ। ਪਰਿਵਾਰ ਵਾਲੇ ਦੋਹਾਂ ਦਾ ਵਿਰੋਧ ਕਰਨ ਲੱਗ ਪਏ। ਦੋਹਾਂ ਨੇ ਘਰਦਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਤਾਂ ਉਨ੍ਹਾਂ ਨੇ ਖੌਫਨਾਕ ਫੈਸਲਾ ਕਰ ਲਿਆ। ਬੀਤੇ ਦਿਨ ਦੋਹਾਂ ਨੇ ਰੇਲਗੱਡੀ ਅੱਗੇ ਛਾਲ ਮਾਰ ਦਿੱਤੀ ਅਤੇ ਆਪਣੀ ਜ਼ਿੰਦਗੀ ਖਤਮ ਕਰ ਲਈ। ਰੇਲਵੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਮੁਆਇਨਾ ਕੀਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

468 ad