ਇਲਾਜ ਦਰਮਿਆਨ ਮੈਂ ਕਿਸੇ ਨੂੰ ਨਹੀਂ ਮਿਲਾਂਗਾ- ਫੋਰਡ

ਟਰਾਂਟੋ- ਨਸ਼ੇ ਦੇ ਕਾਰਨ ਅਤੇ ਗਲਤ ਬਿਆਨੀਆਂ ਕਾਰਨ ਬਦਨਾਮ ਹੋਏ ਮੇਅਰ ਰੌਬ ਫੋਰਡ ਨੇ ਕਿਹਾ ਹੈ ਕਿ ਜਦੋਂ ਤੱਕ ਉਹ ਇਲਾਜ ਕਰਵਾ ਰਹੇ ਹਨ, ਕਿਸੇ ਨਾਲ ਗੱਲਬਾਤ ਨਹੀਂ Mayor Rob Fordਕਰਨਗੇ। ਫੋਰਡ ਨੇ ਟਰਾਂਟੋ ਸਨ ਦੇ ਇਕ ਪੱਤਰਕਾਰ ਨੂੰ ਕਿਹਾ ਕਿ ਉਹ ਮੀਡੀਆ ਨਾਲ ਕੋਈ ਗੱਲ ਨਹੀਂ ਕਰਨਗੇ। ਫੋਰਡ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਉਹਨਾਂ ਨੇ ਕਾਲਮ ਨਵੀਸ ਨਾਲ ਫੋਨ ਤੇ ਗੱਲ ਕਰਦਿਆਂ ਕੋਈ ਨਿਯਮ ਤੋੜਿਆ ਹੈ ਕਿ ਨਹੀਂ, ਜਦਕਿ ਉਹਨਾਂ ਨੂੰ ਇਲਾਜ ਦੇ ਦਰਮਿਆਨ ਕਿਸੇ ਨਾਲ ਗੱਲ ਕਰਨ ਦੀ ਇਜਾਜ਼ਤ ਹੀ ਨਹੀਂ ਹੈ। ਫੋਰਡ ਨੇ ਕਿਹਾ ਕਿ ਮੈਂ ਮੇਅਰ ਵਜੋਂ ਗੱਲ ਕਰ ਰਿਹਾ ਹਾਂ, ਮੈਂ ਤੁਹਾਡੇ ਨਾਲ ਇਸ ਵਕਤ ਗੱਲ ਨਹੀਂ ਕਰ ਸਕਦਾ।

468 ad