ਇਰਾਕ ਤੋਂ ਬਾਅਦ ਹੁਣ ਲੀਬੀਆ ‘ਚ ਫਸੇ ਪੰਜਾਬੀ ਨੌਜਵਾਨ

ਰੋਜ਼ਗਾਰ ਦੀ ਭਾਲ ‘ਚ ਪੰਜਾਬ ਤੋਂ ਲੀਬੀਆ ਗਏ ਪੰਜਾਬੀ ਨੌਜਵਾਨ ਉਥੇ ਚਲਦੇ ਅੱਤਵਾਦ ਤੋਂ ਪੀੜਤ ਫਾਕੇ ਕੱਟਣ ਲਈ ਮਜਬੂਰ ਹਨ ਅਤੇ ਲਗਭਗ ਇਕ ਦਰਜਨ ਨੌਜਵਾਨ ਇਕੋ Libeaਕਮਰੇ ‘ਚ ਫਸੇ ਹੋਏ ਹਨ ਜਿਨ੍ਹਾ ਵਲੋਂ ਆਪਣੇ ਪਰਿਵਾਰਾਂ ਨੂੰ ਵਟਸਐਪ ਰਾਹੀਂ ਮਦਦ ਦੀ ਮੰਗ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਗਰੁੱਪ ਫੋਟੋ ਦਿਖਾਉਂਦਿਆਂ ਜ਼ੀਰਾ ਦੇ ਲੀਬੀਆ ਵਿਚ ਫਸੇ ਕੁਲਦੀਪ ਸਿੰਘ ਦੇ ਭਰਾ ਸੁਰਜੀਤ ਸਿੰਘ ਜਿਸ ਨਾਲ ਉਨ੍ਹਾਂ ਦੀ ਫੋਨ ਰਾਹੀ ਲਗਾਤਾਰ ਗੱਲ ਹੋ ਰਹੀ ਹੈ ਨੇ ਦੱਸਿਆ ਕਿ ਉਨ੍ਹਾ ਦੇ ਭਰਾ ਦੇ ਨਾਲ ਹੋਰ ਵੀ ਕਈ ਨੌਜਵਾਨ ਨੇੜਲਾ ਏਅਰਪੋਰਟ ਨੇੜੇ ਸਥਿੱਤ ਬੀਤੇ ਲੰਬੇ ਸਮੇਂ ਤੋ ਬੰਦ ਹਨ। 
ਉਨ੍ਹਾਂ ਦੱਸਿਆ ਕਿ ਜਿਥੇ ਉਹ ਫਸੇ ਹੋਏ ਹਨ ਉਥੋਂ ਏਅਰਪੋਰਟ ਦੀ ਦੂਰੀ ਲਗਭਗ 1500 ਕਿਲੋਮੀਟਰ ਹੈ ਜਦੋਂ ਕਿ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਉਕਤ ਸਾਰੇ ਵਿਅਕਤੀ ਇਕੋ ਕਮਰੇ ਵਿਚ ਰਹਿੰਦੇ ਹਨ ਅਤੇ ਬਾਹਰ ਚਲਦੀ ਗੋਲੀ ਬਾਰੀ ਕਾਰਨ ਉਨ੍ਹਾਂ ਦਾ ਘਰ ‘ਚੋਂ ਨਿਕਲਣਾ ਆਪਣੀ ਜਾਨ ਨੂੰ ਖਤਰੇ ਵਿਚ ਪਾਉਣ ਬਰਾਬਰ ਹੈ ਕਿਉਂਕਿ ਬਾਹਰ ਹਮੇਸ਼ਾ ਗੋਲੀਬਾਰੀ ਅਤੇ ਬੰਬਬਾਰੀ ਹੁੰਦੀ ਰਹਿੰਦੀ ਹੈ। ਇਸ ਸਬੰਧੀ ਲੀਬੀਆ ‘ਚ ਫਸੇ ਨੌਜਵਾਨਾਂ ਨੇ ਵਟਸਐਪ ਰਾਹੀਂ ਆਪਣੀ ਇਕ ਗਰੁੱਪ ਫੋਟੋ ਵੀ ਭੇਜੀ ਹੈ। ਇਸ ਸਬੰਧੀ ਪਰਿਵਾਰਕ ਮੈਬਰਾਂ ਨੇ ਸੂਬਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਕਾਰਵਾਈ ਕੀਤੀ ਜਾਵੇ।

468 ad