ਇਰਾਕ ‘ਚ ਹਿੰਸਾ ਦੀਆਂ ਘਟਨਾਵਾਂ ‘ਚ 24 ਲੋਕ ਮਾਰੇ ਗਏ

ਇਰਾਕ 'ਚ ਹਿੰਸਾ ਦੀਆਂ ਘਟਨਾਵਾਂ 'ਚ 24 ਲੋਕ ਮਾਰੇ ਗਏ

ਇਰਾਕ ‘ਚ ਸੋਮਵਾਰ ਨੂੰ ਵੱਖ-ਵੱਖ ਸਥਾਨਾਂ ‘ਤੇ ਹੋਈ ਹਿੰਸਕ ਘਟਨਾਵਾਂ ‘ਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 29 ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਸਲਾਹੁਦੀਨ ਪ੍ਰਾਂਤ ‘ਚ ਤੁਜ ਖੁਰਮਾਤੋ ਸ਼ਹਿਰ ‘ਚ ਸਥਿਤ ਇਕ ਰੈਸਟੋਰੈਂਟ ਦੇ ਨਜ਼ਦੀਕ ਇਕ ਕਾਰ ਬੰਬ ਧਮਾਕੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 16 ਜ਼ਖਮੀ ਹੋਏ ਹਨ। ਮ੍ਰਿਤਕਾਂ ‘ਚ ਦੋ ਸੈਨਿਕ ਵੀ ਸ਼ਾਮਲ ਹਨ। ਇਸੇ ਪ੍ਰਾਂਤ ‘ਚ ਬੈਜੀ ਸ਼ਹਿਰ ਦੇ ਨਜ਼ਦੀਕ ਕੁਝ ਬੰਦੂਕਧਾਰੀਆਂ ਨੇ ਦੋ ਪੁਲਸ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰਾਜਧਾਨੀ ਬਗਦਾਦ ‘ਚ ਬੰਦੂਕਧਾਰੀਆਂ ਨੇ ਇਕ ਸਰਕਾਰੀ ਕਰਮਚਾਰੀ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਆਪਣੀ ਨਿੱਜੀ ਕਾਰ ਤੋਂ ਹਾਈਵੇ ਤੋਂ ਲੰਘ ਰਿਹਾ ਸੀ। ਅਨਬਰ ਪ੍ਰਾਂਤ ‘ਚ ਅਲਬੁ ਅਸਰਫ ਇਲਾਕੇ ‘ਚ ਭੜਕੇ ਸੰਘਰਸ਼ ‘ਚ ਦੋ ਸੈਨਿਕਾਂ ਦੀ ਮੌਤ ਹੋ ਗਈ ਜਦੋਂਕਿ 6 ਹੋਰ ਲੋਕ ਹੋ ਗਏ। ਅਨਬਰ ਪ੍ਰਾਂਤ ਦੀ ਰਾਜਧਾਨੀ ਰਾਮਦੀ ‘ਚ ਬੰਦੂਕਧਾਰੀਆਂ ਨੇ ਸੈਨਿਕਾਂ ਦੇ ਗਸ਼ਤੀ ਦਲ ‘ਤੇ ਹਮਲਾ ਕਰ ਦਿੱਤਾ। ਹਮਲੇ ‘ਚ ਇਕ ਸੈਨਿਕ ਦੀ ਮੌਤ ਹੋ ਗਈ ਜਦੋਂਕਿ ਦੋ ਸੈਨਿਕ ਜ਼ਖਮੀ ਹੋਏ ਹਨ। ਇਕ ਹੋਰ ਬਗਦਾਦ ਤੋਂ ਕਰੀਬ 50 ਕਿਲੋਮੀਟਰ ਦੂਰ ਫਜ਼ੁੱਲਾ ‘ਚ ਹਵਾਈ ਹਮਲਿਆਂ ‘ਚ 15 ਲੋਕ ਮਾਰੇ ਗਏ ਅਤੇ ਪੰਜ ਜ਼ਖਮੀ ਹੋ ਗਏ।

468 ad