ਇਰਾਕ ‘ਚ ਫਸਿਆ ਹਰ ਭਾਰਤੀ ਸੁਰੱਖਿਅਤ ਭਾਰਤ ਵਾਪਸ ਪਹੁੰਚੇਗਾ : ਅਰੁਣ ਜੇਤਲੀ

ਜਲੰਧਰ- ਇਰਾਕ ਵਿਚ ਚੱਲ ਰਹੇ ਗ੍ਰਹਿਯੁੱਧ ਵਿਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਤਨ ਵਾਪਸੀ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤੀ ਕੂਟਨੀਤੀ ਕਾਫੀ Iraqਸਫਲ ਰਹੀ ਹੈ। ਇਰਾਕ ਸਥਿਤ ਭਾਰਤੀ ਦੂਤਾਵਾਸ ਦੇ ਨਾਲ ਵਿਦੇਸ਼ ਮੰਤਰਾਲੇ ਲਗਾਤਾਰ ਸੰਪਰਕ ਬਣਾਏ ਹੋਏ ਹੈ। ਉਪਰੋਕਤ ਸ਼ਬਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਰਾਕ ਵਿਚ ਫਸੇ ਪੰਜਾਬੀਆਂ ਦੇ ਪਰਿਵਾਰਾਂ ਦੇ ਇਕ ਪ੍ਰਤੀਨਿਧੀ ਮੰਡਲ ਜਿਸਦੀ ਅਗਵਾਈ ਭਾਜਪਾ ਮੀਡੀਆ ਸੈਲ ਦੇ ਸਹਿ-ਸੰਯੋਜਕ ਸੈੱਲ ਪੰਜਾਬ ਜਨਾਰਦਨ ਸ਼ਰਮਾ, ਪ੍ਰੋ. ਸਰਚਾਂਦ, ਰਾਜੇਸ਼ ਪਰਾਸ਼ਰ ਕਰ ਰਹ ਸਨ, ਨੂੰ ਕਹੇ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਪੀੜਤ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਭਾਰਤ ਸਰਕਾਰ ਇਰਾਕ ਵਿਚ ਫਸੇ ਭਾਰਤੀਆਂ ਨੂੰ ਵਤਨ ਵਾਪਸ ਲਿਆਉਣ ਲਈ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ ਅਤੇ ਭਾਰਤ ਸਰਕਾਰ ਇਸ ਪੂਰੇ ਮਾਮਲੇ ਪ੍ਰਤੀ ਕਾਫੀ ਚਿੰਤਤ ਹੈ। ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਨੂੰ ਸੰਜਮ ਅਤੇ ਸਹਿਣਸ਼ੀਲਤਾ ਬਣਾਏ ਰੱਖਣ ਦੇ ਲਈ ਕਹਿੰਦੇ ਹੋਏ ਜੇਤਲੀ ਨੇ ਕਿਹਾ ਕਿ ਇਰਾਕ ਵਿਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਵਤਨ ਵਾਪਸ ਲਿਆਂਦਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼੍ਰੀ ਅਰੁਣ ਜੇਤਲੀ ਭਾਰਤ ਦੌਰੇ ‘ਤੇ ਆਏ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੈਰੀ ਦੇ ਨਾਲ ਬੈਠਕ ‘ਤੇ ਸਨ ਪਰ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਕਤ ਪ੍ਰਤੀਨਿਧੀ ਮੰਡਲ ਅੰਮ੍ਰਿਤਸਰ (ਪੰਜਾਬ) ਤੋਂ ਆਇਆ ਹੈ ਤਾਂ ਉਨ੍ਹਾਂ ਨੇ ਤੁਰੰਤ ਉਨ੍ਹਾਂ ਨੂੰ ਆਪਣੇ ਨਾਰਥ ਬਲਾਕ ਵਿਚ ਬੁਲਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਇਸ ਸੰਬੰਧ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਗੱਲ ਕਰਨਗੇ ਤਾਂ ਜੋ ਉਕਤ ਲੋਕਾਂ ਦੀ ਵਾਪਸੀ ਜਲਦ ਤੋਂ ਜਲਦ ਹੋ ਸਕੇ। ਇਸ ਪ੍ਰਤੀਨਿਧੀ ਮੰਡਲ ਵਿਚ ਇਰਾਕ ਵਿਚ ਫਸੇ 27 ਵਿਅਕਤੀਆਂ ਦੇ ਪਰਿਵਾਰਾਂ ਜਿਨ੍ਹਾਂ ਵਿਚ ਅੰਮ੍ਰਿਤਸਰ ਤੋਂ 7, ਜਲੰਧਰ ਤੋਂ 6, ਗੁਰਦਾਸਪੁਰ ਤੋਂ 5, ਹੁਸ਼ਿਆਰਪੁਰ ਤੋਂ 2, ਹਿਮਾਚਲ ਪ੍ਰਦੇਸ਼ ਤੋਂ 3, ਬਿਹਾਰ ਤੋਂ 2, ਕਪੂਰਥਲਾ ਅਤੇ ਧੂਰੀ ਤੋਂ 1 ਮੈਂਬਰ ਸ਼ਾਮਲ ਸੀ।

 

468 ad