ਇਰਾਕ ‘ਚ ਦੂਜੇ ਦਿਨ ਵੀ ਅਮਰੀਕੀ ਹਵਾਈ ਹਮਲੇ ਜਾਰੀ

ਇਰਾਕ 'ਚ ਦੂਜੇ ਦਿਨ ਵੀ ਅਮਰੀਕੀ ਹਵਾਈ ਹਮਲੇ ਜਾਰੀ

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਰਾਕ ‘ਚ ਜਾਰੀ ਕਤਲੇਆਮ ਰੋਕਣ ਲਈ ਕਾਰਵਾਈ ਕਰਨ ਦੇ ਹੁਕਮ ਮਗਰੋਂ ਅਮਰੀਕੀ ਜੰਗੀ ਜਹਾਜ਼ ਉੱਤਰੀ ਇਰਾਕ ‘ਚ ਅਰਬਿਲ ਸ਼ਹਿਰ ਦੇ ਨੇੜੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵਿਰੁੱਧ ਲਗਾਤਾਰ ਦੂਜੇ ਦਿਨ ਵੀ ਹਵਾਈ ਹਮਲੇ ਕਰਦੇ ਰਹੇ।
ਅਮਰੀਕੀ ਰੱਖਿਆ ਮੰਤਰਾਲਾ ਦੇ ਹੈੱਡ ਕੁਆਰਟਰ ਪੈਂਟਾਗਨ  ਦੇ ਇਕ  ਬੁਲਾਰੇ ਨੇ ਦੱਸਿਆ ਕਿ ਤੜਕੇ ਅਰਬਿਲ ਦੇ ਨੇੜੇ ਸੁੰਨੀ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਜੰਗੀ ਜਹਾਜ਼ਾਂ ਤੋਂ ਪੰਜ-ਪੰਜ ਸੌ ਪੌÎਂਡ ਵਜ਼ਨੀ ਬੰਬ ਸੁੱਟੇ ਗਏ। ਇਸ ਤੋਂ ਪਹਿਲਾਂ 2-ਐੱਫ/ਏ-18 ਜਹਾਜ਼ਾਂ ਤੇ ਮਨੁੱਖ ਰਹਿਤ ਜਹਾਜ਼ ਰਾਹੀਂ ਆਈ. ਐੱਸ. ਦੇ ਅੱਤਵਾਦੀਆਂ ਦੇ ਕਾਫਲੇ ਅਤੇ ਇਕ ਤੋਪਖਾਨੇ ਨੂੰ ਟੀਚਾ ਰੱਖ ਕੇ ਡਰੋਨ ਹਮਲੇ ਕੀਤੇ ਗਏ ਸਨ। ਆਈ. ਐੱਸ. ਅਰਬਿਲ ਦੀ ਰੱਖਿਆ ‘ਚ ਲੱਗੇ ਕੁਰਦਿਸ਼ ਬਲ ‘ਤੇ ਗੋਲੀਬਾਰੀ ਲਈ  ਇਸ ਤੋਪਖਾਨੇ ਦੀ ਵਰਤੋਂ ਕਰ ਰਿਹਾ ਸੀ। ਸੁੰਨੀ ਅੱਤਵਾਦੀਆਂ ਨੇ ਉੱਤਰੀ ਇਰਾਕ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਹੁਣ ਉਹ ਕੁਰਦ ਇਲਾਕੇ ਦੀ ਰਾਜਧਾਨੀ ਅਰਬਿਲ ਦੇ ਕਾਫੀ ਨੇੜੇ ਪਹੁੰਚ ਗਏ ਹਨ।  ਕੁਰਦ ਅਧਿਕਾਰੀਆਂ  ਨੇ ਦੱਸਿਆ ਕਿ ਅੱਤਵਾਦੀ ਹੁਣ ਇਥੋਂ ਸਿਰਫ 45 ਕਿਲੋਮੀਟਰ ਦੂਰ ਹਨ। ਲੰਡਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ੀ ਤੇਲ ਕੰਪਨੀਆਂ ਨੇ ਅਰਬਿਲ ਅਤੇ ਉਸ ਦੇ ਨੇੜੇ-ਤੇੜੇ ਸਥਿਤ ਕੰਪਨੀਆਂ ‘ਚੋਂ ਆਪਣੇ ਮੁਲਾਜ਼ਮਾਂ ਨੂੰ ਹਟਾਉਣਾ ਸ਼ੁਰੂ ਕਰ ਦਿਤਾ ਹੈ।

468 ad