ਇਰਾਕੀ ਜਨਤਾ ਦੇ ਹੰਝੂਆਂ ਤੇ ਚੀਕਾਂ ਦੀ ਅਣਦੇਖੀ ਨਾ ਹੋਵੇ

ਰੋਮ- ਇਸਾਈਆਂ ਦੇ ਧਰਮਗੁਰੂ ਪੋਪ ਫਰਾਂਸਿਸ ਨੇ ਸੰਯੁਕਤ ਰਾਸ਼ਟਰ ਇਸਲਾਮੀ ਸਟੇਟ ਦੇ ਅੱਤਵਾਦੀਆਂ ਵਲੋਂ ਕੀਤੇ ਜਾ ਰਹੇ ਅਤਿਆਚਾਰ ਝੱਲ ਰਹੀ ਇਰਾਕੀ ਜਨਤਾ ਲਈ ਵਿਸ਼ਵ Popeਭਾਈਚਾਰੇ ਤੋਂ ਮਦਦ ਦੀ ਅਪੀਲ ਕੀਤੀ ਹੈ। 
ਪੋਪ ਨੇ ਇਸ ਸਬੰਧ ‘ਚ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਬਾਨ ਕੀ ਮੂਨ ਨੂੰ ਲਿਖੇ ਪੱਤਰ ‘ਚ ਕਿਹਾ ਹੈ ਕਿ ਉੱਤਰੀ ਇਰਾਕ ‘ਚ ਘੱਟ ਗਿਣਤੀ ਭਾਈਚਾਰੇ ਦੇ ਲੋਕ ਜ਼ੁਲਮ ਸਹਿਣ ਨੂੰ ਮਜਬੂਰ ਹਨ। ਅਜਿਹੇ ‘ਚ ਉਨ੍ਹਾਂ ਦੇ ਹੰਝੂਆਂ ਅਤੇ ਚੀਕਾਂ ‘ਤੇ ਗੰਭੀਰਤਾ ਨਾਲ ਧਿਆਨ ਦਿੱਤੇ ਜਾਣ ਦੀ ਲੋੜ ਹੈ। 
ਉੁਨ੍ਹਾਂ ਨੇ ਪੱਤਰ ‘ਚ ਲਿਖਿਆ ਹੈ, ਸ਼੍ਰੀਮਾਨ ਜਨਰਲ ਸਕੱਤਰ ਮੈਂ ਇਸ ਪੱਤਰ ਰਾਹੀਂ ਤੁਹਾਡੇ ਸਾਹਮਣੇ ਇਰਾਕ ਦੇ ਇਸਾਈਆਂ ਅਤੇ ਅਜਿਹੇ ਹੀ ਹੋਰ ਘੱਟ ਗਿਣਤੀਆਂ ਦੇ ਸਮੂਹਾਂ ਦੇ ਲੋਕਾਂ ਦੇ ਹੰਝੂਆਂ ਅਤੇ ਚੀਕਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। 
ਪੋਪ ਨੇ ਮੁਸਲਿਮ ਧਾਰਮਿਕ ਆਗੂਆਂ ਨੂੰ ਸੱਦਾ ਭੇਜਦੇ ਹੋਏ ਉਨ੍ਹਾਂ ਨੂੰ ਇਰਾਕ ‘ਚ ਸੁੰੰਨੀ ਅੱਤਵਾਦੀਆਂ ਦੀ ਕਾਰਵਾਈ ਦੀ ਨਿੰਦਿਆ ਕਰਨ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਇਰਾਕ ‘ਚ ਹਿੰਸਾ ਰੋਕਣ ਲਈ ਦੁਨੀਆ ਭਰ ਦੇ ਦੇਸ਼ਾਂ ਨੂੰ ਕੌਮਾਂਤਰੀ ਕਾਨੂੰਨ ਤਹਿਤ ਹਰ ਸੰਭਵ ਉਪਾਅ ਕਰਨੇ ਚਾਹੀਦੇ ਹਨ।

468 ad