ਇਮਰਾਨ ਖਾਨ ਦੀ ਗੱਡੀ ਤੇ ਗੋਲੀਆਂ ਚੱਲੀਆਂ

ਇਸਲਾਮਾਬਾਦ- ਪਾਕਿਸਤਾਨ ਵਿਚ ਤਹਿਰੀਕੇ ਇਨਸਾਫ ਪਾਰਟੀ ਦੇ ਨੇਤਾ ਇਮਰਾਨ ਖਾਨ ਦੀ ਗੱਡੀ ਤੇ ਗੋਲੀਆਂ ਦਾਗੇ ਜਾਣ ਤੋਂ ਬਾਅਦ ਝੜੱਪਾਂ ਹੋ ਗਈਆਂ, ਹਾਲਾਂਕਿ ਇਮਰਾਨ ਖਾਨ ਸੁਰੱਖਿਅਤ ਹਨ।
Imran Khanਇਮਰਾਨ ਖਾਨ ਨੇ ਮੀਡੀਆ ਨੂੰ ਕਿਹਾ ਕਿ ਉਹਨਾਂ ਦੇ ਇਕ ਸਾਥੀ ਨੇ ਇਕ ਵਿਅਕਤੀ ਨੂੰ ਉਹਨਾਂ ਦੇ ਕਾਫਲੇ ਤੇ ਗੋਲੀਆਂ ਚਲਾਉਂਦੇ ਹੋਏ ਦੇਖਿਆ ਹੈ। ਨਵਾਜ਼ ਸ਼ਰੀਫ ਦੇ ਸਮਰਥਕਾਂ ਅਤੇ ਇਮਰਾਨ ਖਾਨ ਦੀ ਪਾਰਟੀ ਦੇ ਸਮਰਥਕਾਂ ਵਿਚਕਾਰ ਝੜੱਪਾਂ ਹੋਈਆਂ ਹਨ। ਦੋਵੇਂ ਪਾਸੇ ਪਥਰਾਅ ਦੀਆਂ ਵੀ ਖਬਰਾਂ ਹਨ।
ਇਮਰਾਨ ਖਾਨ ਅਤੇ ਧਾਰਮਿਕ ਨੇਤਾ ਤਾਹਿਰੁਲ ਕਾਦਰੀ ਨਵਾਜ਼ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਮਰਾਨ ਖਾਨ ਨੇ ਗੁਜਰਾਂਵਾਲਾ ਵਿਚ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਸੀ। ਨਵਾਜ਼ ਸ਼ਰੀਫ ਦੀ ਸਰਕਾਰ ਇਹਨਾਂ ਪ੍ਰਦਰਸ਼ਨਾਂ ਤੋਂ ਖਫਾ ਹੈ।

468 ad