ਇਬੋਲਾ ਪ੍ਰਭਾਵਿਤ ਮੁਲਕਾਂ ਵਿਚ ਨਾ ਜਾਣ ਕਨੇਡੀਅਨ- ਸਿਹਤ ਏਜੰਸੀ ਨੇ ਦਿੱਤੀ ਚਿਤਾਵਨੀ

ਔਟਵਾ- ਅਫਰੀਕਾ ਦੇ ਤਿੰਨ ਮੁਲਕਾਂ ਵਿਚ ਫੈਲੀ ਇਬੋਲਾ ਵਾਇਰਸ ਕਾਰਨ ਬਿਮਾਰੀ ਦੀ ਲਪੇਟ ਵਿਚ ਆਏ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹਰਕਤ ਵਿਚ ਆਈ ਕੈਨੇਡਾ Electricity Toranto2ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਤਿੰਨ ਅਫਰੀਕਨ ਮੁਲਕਾਂ ਵਿਚ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਕੈਨੇਡਾ ਦੀ ਪਬਲਿਕ ਸਿਹਤ ਏਜੰਸੀ ਨੇ ਅੱਜ ਜਾਰੀ ਕੀਤੇ ਅਧਿਕਾਰਿਤ ਬਿਆਨ ਵਿਚ ਕਿਹਾ ਹੈ ਕਿ ਕੈਨੇਡਾ ਦੇ ਨਾਗਰਿਕ ਘਾਨਾ, ਲਾਇਬੇਰੀਆ ਅਤੇ ਸਾਇਰਾ ਲਿਓਨਾ ਵਿਚ ਜਾਣ ਤੋਂ ਗੁਰੇਜ਼ ਕਰਨ। ਇਹਨਾਂ ਹੀ ਮੁਲਕਾਂ ਬਾਰੇ ਅਮਰੀਕਾ ਨੇ ਚਿਤਾਵਨੀ ਜਾਰੀ ਕੀਤੀ ਹੈ। ਸਿਹਤ ਏਜੰਸੀ ਮੁਤਾਬਕ ਵਰਲਡ ਹੈਲੈਥ ਆਰਗੇਨਾਈਜੇਸ਼ਨ ਦੀ ਚਿਤਾਵਨੀ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਇਹਨਾਂ ਮੁਲਕਾਂ ਵਿਚ ਇਬੋਲਾ ਵਾਇਰਸ ਦੇ ਰੋਗੀ ਲਗਾਤਾਰ ਵਧਦੇ ਜਾ ਰਹੇ ਹਨ। ਸਿਹਤ ਵਿਭਾਗ ਨੇ ਕਿਹਾ ਕਿ ਜੇਕਰ ਕਿਸੇ ਨਾਗਰਿਕ ਨੂੰ ਇਸ ਬਿਮਾਰੀ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਹ ਤੁਰੰਤ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰੇ। ਵਰਣਨਯੋਗ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜਿਆਂ ਮੁਤਾਬਕ ਹੁਣ ਤੱਕ 729 ਲੋਕੀ ਅਫਰੀਕਾ ਵਿਚ ਇਸ ਬਿਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਹਾਲਾਂਕਿ 1300 ਲੋਕੀ ਇਸ ਬਿਮਾਰੀ ਦੀ ਲਪੇਟ ਵਿਚ ਪਾਏ ਗਏ ਹਨ। ਵਰਲਡ ਹੈਲਥ ਸੰਸਥਾ ਨੇ ਇਸ ਬਿਮਾਰੀ ਨਾਲ ਨਜਿੱਠਣ ਲਈ 100 ਮਿਲੀਅਨ ਡਾਲਰ ਦੀ ਯੋਜਨਾ ਤਿਆਰ ਕੀਤੀ ਹੈ।

468 ad