ਇਬੋਲਾ ਨਾਲ ਨਜਿੱਠਣ ਕੈਨੇਡਾ ਦਾਨ ਕਰੇਗਾ ਵੈਕਸੀਨ

ਵਿਨੀਪੈੱਗ—ਕੈਨੇਡਾ ਅਫਰੀਕੀ ਦੇਸ਼ਾਂ ਵਿਚ ਮਹਾਮਾਰੀ ਦਾ ਰੂਪ ਲੈ ਚੁੱਕੀ ਇਬੋਲਾ ਬੀਮਾਰੀ ਦੀ ਰੋਕਥਾਮ ਲਈ ਆਪਣੀ ਸਰਕਾਰੀ ਲੈਬੋਰੈਟਰੀ ਵਿਚ ਵਿਕਸਿਤ ਟੀਕਾ ਵਿਸ਼ਵ ਸਿਹਤ Ibolaਸੰਗਠਨ (ਡਬਲਿਊ. ਐੱਚ. ਓ.) ਨੂੰ ਦਾਨ ਕਰੇਗਾ।
ਕੈਨੇਡਾ ਦੀ ਸਿਹਤ ਮੰਤਰੀ ਰੋਨਾ ਐਂਬ੍ਰੋਸ ਨੇ ਦੱਸਿਆ ਕਿ ਉਨ੍ਹਾਂ ਨੇ ਡਬਲਿਊ. ਐੱਚ. ਓ. ਦੀ ਜਨਰਲ ਸਕੱਤਰ ਮਾਰਗ੍ਰੇਟ ਚਾਨ ਨੂੰ ਅਫਰੀਕੀ ਦੇਸ਼ਾਂ ਵਿਚ ਵਰਤੋਂ ਦੇ ਲਈ ਟੀਕਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਸਰਕਾਰ ਇਸ ਟੀਕੇ ਦੀਆਂ 800 ਤੋਂ 1000 ਡੋਜ਼ ਡਬਲਿਊ. ਐੱਚ. ਓ. ਨੂੰ ਮੁਹੱਈਆ ਕਰਵਾਏਗੀ। ਘਰੇਲੂ ਵਰਤੋਂ ਲਈ ਘੱਟ ਮਾਤਰਾ ਵਿਚ ਵੀ ਇਸ ਟੀਕੇ ਦੀ ਸਪਲਾਈ ਕੀਤੀ ਜਾਵੇਗੀ।
ਇਸ ਟੀਕੇ ‘ਤੇ ਅਜੇ ਵੀ ਪ੍ਰਯੋਗ ਚੱਲ ਰਹੇ ਹਨ। ਅਜਿਹੇ ਵਿਚ ਫਿਲਹਾਲ ਲੋਕਾਂ ਦੇ ਇਲਾਜ ਲਈ ਇਸਤੇਮਾਲ ਕਰਨ ‘ਤੇ ਵਿਚਾਰ ਚੱਲ ਰਿਹਾ ਸੀ ਪਰ ਡਬਲਿਊ. ਐੱਚ. ਓ. ਵੱਲੋਂ ਇਬੋਲਾ ਵਿਸ਼ਾਣੂੰ ਨਾਲ ਪੀੜਤ ਲੋਕਾਂ ਨੂੰ ਇਹ ਟੀਕਾ ਲਗਾਉਣ ਦੀ ਆਗਿਆ ਮਿਲਣ ਤੋਂ ਬਾਅਦ ਕੈਨੇਡਾ ਨੇ ਇਸ ਟੀਕੇ ਨੂੰ ਦਾਨ ਕਰਨ ਦਾ ਫੈਸਲਾ ਲਿਆ ਹੈ।

468 ad