ਇਬੋਲਾ ਦੇ ਖਿਲਾਫ ਕੈਨੇਡਾ ਦੇ ਸਿਹਤ ਵਿਭਾਗ ਹੋਇਆ ਚੌਕਸ

ਇਬੋਲਾ ਦੇ ਖਿਲਾਫ ਕੈਨੇਡਾ ਦੇ ਸਿਹਤ ਵਿਭਾਗ ਹੋਇਆ ਚੌਕਸ

ਕੈਨੇਡਾ ਦੇ ਡਿਪਟੀ ਚੀਫ ਪਬਲਿਕ ਹੈਲਥ ਅਫਸਰ ਨੇ ਕੈਨੇਡਾ ਵਿਚ ਪੱਛਮੀ ਅਫਰੀਕਾ ਤੋਂ ਆਏ ਇਬੋਲਾ ਵਾਇਰਸ ਦੇ ਖਤਰਿਆਂ ਦੇ ਪ੍ਰਤੀ ਗੰਭੀਰ ਹੁੰਦਿਆ ਇਸ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਡਾ. ਗ੍ਰੇਗਰੀ ਟੇਲਰ ਨੇ ਕਿਹਾ ਕਿ ਅਜਿਹੇ ਵਾਇਰਸ ਦੇ ਇੱਥੇ ਪਹੁੰਚਣ ਦੇ ਕਈ ਕਾਰਨ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵੀ ਵਿਸ਼ਵ ਦਾ ਹਿੱਸਾ ਹੈ ਅਤੇ ਲੋਕੀਂ ਅਫਰੀਕਾ ਆਉਂਦੇ-ਜਾਂਦੇ ਹਨ। 
ਉਨ੍ਹਾਂ ਕਿਹਾ ਕਿ ਬਾਰਡਰ ਏਜੰਸੀ ਨੂੰ ਸਾਰੇ ਯਾਤਰੀਆਂ ‘ਤੇ ਨਿਗਰਾਨੀ ਅਤੇ ਚੈਕਿੰਗ ਦੇ ਲਈ ਕਿਹਾ ਗਿਆ ਹੈ ਅਤੇ ਕਿਸੇ ਵੀ ਬੀਮਾਰ ਵਿਅਕਤੀ ਦੀ ਸੂਰਤ ਵਿਚ ਤੁਰੰਤ ਰਿਪੋਰਟ ਕੀਤੇ ਜਾਣ ਬਾਰੇ ਕਿਹਾ ਹੈ। ਉਨ੍ਹਾਂ ਕਿਹਾ ਕਿ ਫੈਡਰਲ ਏਜੰਸੀ ਨੇ ਡਾਕਟਰਾਂ ਨੂੰ ਸਲਾਹ ਦਿੱਤੀ ਹੈ ਤੇ ਉਹ ਇਸ ਵਾਇਰਸ ਦੇ ਲੱਛਣ ਪਾਏ ਜਾਣ ‘ਤੇ ਤੁਰੰਤ ਹਰਕਤ ਵਿਚ ਆਉਣ।

468 ad