ਇਬੋਲਾ ਦੇ ਇਲਾਜ ਲਈ ਅਜੇ ਕਰਨੀ ਪਵੇਗੀ ਲੰਬੀ ਉਡੀਕ

ਪੈਰਿਸ—ਬ੍ਰਿਟੇਨ ਦੀ ਦਵਾਈ ਨਿਰਮਾਤਾ ਕੰਪਨੀ ਗਲੈਕਸੋਸਮਿਥਕਲਾਈਨ ਨੇ ਇਬੋਲਾ ਵਿਸ਼ਾਣੂੰ ਦੀ ਰੋਕਥਾਮ ਦੇ ਲਈ ਟੀਕਾ ਤਿਆਰ ਕੀਤਾ ਹੈ, ਜਿਸ ਦਾ ਕਲਿਨੀਕਲੀ ਪ੍ਰੀਖਣ Ibolaਸਤੰਬਰ ਵਿਚ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਅਗਲੇ ਸਾਲ ਤੱਕ ਇਸ ਦੇ ਬਾਜ਼ਾਰ ਵਿਚ ਉਪਲੱਬਧ ਹੋਣ ਦੀ ਸੰਭਾਵਨਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਜੀਨ ਮੈਰੀ ਓ ਬੇਲੇ ਨੇ ਸ਼ਨੀਵਾਰ ਨੂੰ ਫਰਾਂਸ ਰੇਡੀਓ ਤੋਂ ਕਿਹਾ ਕਿ ਇਸ ਬੀਮਾਰੀ ਦੇ ਫੈਲਣ ਦੀ ਤੀਬਰਤਾ ਦੇ ਪੱਧਰ ਨੂੰ ਦੇਖਦੇ ਹੋਏ ਇਹ ਪੂਰੀ ਕੋਸ਼ਿਸ਼ ਕੀਤੀ ਹੈ ਕਿ ਟੀਕੇ ਦਾ ਕਲਿਨੀਕਲੀ ਪ੍ਰੀਖਣ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇ, ਤਾਂ ਜੋ ਅਗਲੇ ਸਾਲ ਤੋਂ ਇਹ ਬਾਜ਼ਾਰ ਵਿਚ ਉਪਲੱਬਧ ਹੋ ਸਕੇ। 
ਉਨ੍ਹਾਂ ਨੇ ਕਿਹਾ ਕਿ ਇਸ ਦੀ ਪ੍ਰੀਖਣ ਸਭ ਤੋਂ ਪਹਿਲਾਂ ਅਮਰੀਕਾ ਵਿਚ ਵਿਚ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਇਸ ਬੀਮਾਰੀ ਨਾਲ ਪ੍ਰਭਾਵਿਤ ਅਫਰੀਕੀ ਦੇਸ਼ਾਂ ਵਿਚ ਇਸ ਦਾ ਕਲਿਨੀਕਲੀ ਪ੍ਰੀਖਣ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਤੰਬਰ ਵਿਚ ਇਸ ਟੀਕੇ ਦਾ ਪ੍ਰੀਖਣ ਕਰਦੇ ਹਨ ਤਾਂ ਇਸ ਸਾਲ ਦੇ ਅੰਤ ਤੱਕ ਇਸ ਦਾ ਨਤੀਜਾ ਆ ਜਾਵੇਗਾ।

468 ad