ਇਨਸਾਫ ਦੀ ਉਡੀਕ ਦੋ ਦਿਨ ਨਹੀਂ ਤਾਂ ਫਿਰ ਕਰਾਂਗਾ ਰਣਨੀਤੀ ਤਿਆਰ – ਬਾਬਾ ਰਣਜੀਤ ਸਿੰਘ ਢੱਡਰੀਆਂ

13ਚੰਡੀਗੜ੍ , 20 ਮਈ ( ਜਗਦੀਸ਼ ਬਾਮਬਾ ) ਲੁਧਿਆਣਾ ਨੇੜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ ਤੋਂ ਬਾਅਦ ਅੱਜ ਉਨ੍ਹਾਂ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਪਹਿਲੇ ਇੰਟਰਵਿਊ ਵਿਚ ਅਹਿਮ ਖੁਲਾਸੇ ਕੀਤੇ ਹਨ, ਜਿਸ ਨੇ ਸਰਕਾਰੀ ਤੰਤਰ ਨੂੰ ਕਟਹਿਰੇ ਵਿਚ ਲਿਆ ਖੜ੍ਹਾ ਕਰ ਦਿੱਤਾ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਕ ਸੰਤ ਸਮਾਜ ਆਗੂ ‘ਤੇ ਗੰਭੀਰ ਇਲਜ਼ਾਮ ਲਾਉਂਦਿਆਂ ਆਖਿਆ ਕਿ ਅਸੀਂ ਸਰਕਾਰ ਦੀ ਜਾਂਚ ਦੀ ਉਡੀਕ ਸਿਰਫ 2 ਦਿਨ ਹੀ ਉਡੀਕਾਂਗੇ। ਉਸ ਤੋਂ ਬਾਅਦ ਹੋਰ ਪ੍ਰਚਾਰਕਾਂ ਅਤੇ ਸੰਗਤ ਨਾਲ ਸਲਾਹ-ਮਸ਼ਵਰਾ ਕਰ ਕੇ ਅਗਲੀ ਰਣਨੀਤੀ ਤਿਆਰ ਕਰਾਂਗੇ।
ਭਾਈ ਰਣਜੀਤ ਸਿੰਘ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੁਝ ਸਮਾਂ ਪਹਿਲਾਂ ਬਾਬਾ ਹਰਨਾਮ ਸਿੰਘ ਧੁੰਮਾ ਵਾਲਿਆਂ ਨੇ ਸੋਸ਼ਲ ਮੀਡੀਆ ‘ਤੇ ਮੇਰੇ ਖਿਲਾਫ ਕੁਝ ਟਿੱਪਣੀਆਂ ਪਾਈਆਂ ਸਨ, ਜਿਸ ਦੇ ਜਵਾਬ ਵਿਚ ਮੈਂ ਵੀ ਉਸ ਤੋਂ ਬਾਅਦ ਕੁਝ ਬੋਲਿਆ ਸੀ ਪਰ ਜੋ ਮੈਂ ਬੋਲਿਆ ਉਹ ਟਕਸਾਲ ਦੇ ਖਿਲਾਫ ਨਹੀਂ, ਬਲਕਿ ਸਿਰਫ ਤਾਂ ਸਿਰਫ ਬਾਬਾ ਧੁੰਮਾ ਦੇ ਖਿਲਾਫ ਸੀ। ਉਸ ਤੋਂ ਬਾਅਦ ਮੇਰੇ ਖਿਲਾਫ ਕੁਝ ਸਾਜ਼ਿਸ਼ਾਂ ਚੱਲ ਰਹੀਆਂ ਸਨ। ਉਨ੍ਹਾਂ ਕਿਹਾ ਕਿ ਮੈਨੂੰ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਲੁਧਿਆਣਾ ਵੱਲ ਆਓਗੇ ਤਾਂ ਲੁਧਿਆਣਾ ਨਹੀਂ ਲੰਘਣ ਦਿਆਂਗੇ। ਉਨ੍ਹਾਂ ਕਿਹਾ ਕਿ ਇਹ ਹਮਲਾ ਉਨ੍ਹਾਂ ਨੂੰ ਟਾਰਗੈੱਟ ਕਰ ਕੇ ਹੀ ਕੀਤਾ ਗਿਆ ਸੀ, ਜਿਸ ਪਿੱਛੇ ਗਿਣੀ-ਮਿਥੀ ਸਾਜ਼ਿਸ਼ ਹੈ। ਇਸ ਹਮਲੇ ਦੇ ਮਾਸਟਰ ਮਾਈਂਡ ਹੋਰ ਹਨ। ਹਮਲਾ ਕਰਨ ਲਈ ਸ਼ੂਟਰ ਹਾਇਰ ਕੀਤੇ ਗਏ ਸਨ, ਜੋ ਕਿ ਬੰਬੇ ਤੋਂ ਆਏ ਸਨ। ਬਾਬਾ ਨੇ ਕਿਹਾ ਕਿ ਸਾਡੇ ਕੋਲ 3 ਲਾਇਸੰਸੀ ਰਿਵਾਲਵਰ ਹਨ, ਜਿਨ੍ਹਾਂ ਵਿਚੋਂ ਇਕ ਮੇਰੀ ਗੱਡੀ ਵਿਚ, ਇਕ ਪਿਛਲੀ ਅਤੇ ਇਕ ਅਗਲੀ ਗੱਡੀ ਵਿਚ ਹੁੰਦਾ ਹੈ ਪਰ ਹਮਲੇ ਵਾਲੇ ਦਿਨ ਇਕਦਮ ਭਿਆਨਕ ਮਾਹੌਲ ਬਣ ਜਾਣ ਕਾਰਨ ਚਲਾਉਣ ਦਾ ਸਮਾਂ ਹੀ ਨਹੀਂ ਮਿਲਿਆ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਜਲਦੀ ਮੀਡੀਆ ਸਾਹਮਣੇ ਖੁਲਾਸਾ ਕਰਨਗੇ ਕਿ ਸਿੱਖ ਧਰਮ ਆਗੂ ਅਲੱਗ-ਥਲੱਗ ਕਿਉਂ ਪਏ ਹੋਏ ਹਨ? ਇਹ ਖੁਲਾਸਾ ਮੈਂ ਕਾਫੀ ਦੇਰ ਬਾਅਦ ਕਰਨਾ ਸੀ ਪਰ ਹੁਣ ਵਕਤ ਹੀ ਅਜਿਹਾ ਆ ਗਿਆ ਹੈ ਕਿ ਇਹ ਖੁਲਾਸਾ ਜਲਦੀ ਤੋਂ ਜਲਦੀ ਕੀਤਾ ਜਾਵੇ। ਇੰਟਰਵਿਊ ‘ਚ ਉਨ੍ਹਾਂ ਕਿਹਾ ਕਿ ਗਲਤੀ ਨਾਲ ਇਸ ਹਮਲੇ ਦਾ ਸ਼ਿਕਾਰ ਬਾਬਾ ਭੁਪਿੰਦਰ ਸਿੰਘ ਨੂੰ ਬਣਾ ਲਿਆ ਗਿਆ। ਮੇਰੇ ਮਿਸ਼ਨ ਵਿਚ 8-10 ਪ੍ਰਚਾਰਕ ਹਨ ਅਤੇ ਬਾਬਾ ਭੁਪਿੰਦਰ ਸਿੰਘ ਵੀ ਇਨ੍ਹਾਂ ਵਿਚੋਂ ਹੀ ਇਕ ਸਨ। ਮੈਂ ਹਮੇਸ਼ਾ ਆਪਣੀ ਗੱਡੀ ਵਿਚ ਬੈਠਦਾ ਸੀ। ਬਾਬਾ ਭੁਪਿੰਦਰ ਸਿੰਘ ਆਪਣੀ ਗੱਡੀ ਵਿਚ। ਪਹਿਲੀ ਵਾਰ ਹੋਇਆ ਕਿ ਬਾਬਾ ਭੁਪਿੰਦਰ ਸਿੰਘ ਮੇਰੀ ਗੱਡੀ ਵਿਚ ਬੈਠੇ ਅਤੇ ਮੈਂ ਪਿਛਲੀ ਸੀਟ ‘ਤੇ ਬੈਠ ਗਿਆ।
ਇਕ ਹੋਰ ਸਵਾਲ ਦੇ ਜਵਾਬ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਮੈਨੂੰ ਇਸ ਹਮਲੇ ਸੰਬੰਧੀ ਆਪਣੇ ਜਥੇ ਦੇ ਕਿਸੇ ਵੀ ਮੈਂਬਰ ‘ਤੇ ਸ਼ੱਕ ਨਹੀਂ ਹੈ ਕਿ ਮੇਰੇ ਆਉਣ-ਜਾਣ ਬਾਰੇ ਸੂਚਨਾ ਲੀਕ ਹੁੰਦੀ ਹੋਵੇ। ਹਮਲੇ ਵਿਚ ਵਰਤੀਆਂ ਗਈਆਂ ਗੱਡੀਆਂ ਬਲੈਰੋ, ਸਕਾਰਪੀਓ, ਇਨੋਵਾ ਅਤੇ ਹੋਰ ਜੋ ਤਸਵੀਰਾਂ ਸਾਹਮਣੇ ਆਈਆ ਹਨ, ਉਨ੍ਹਾਂ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਇਹ ਹਮਲਾ ਕਿਸ ਗਰੁੱਪ ਨੇ ਕਰਵਾਇਆ ਹੈ? ਪਰ ਮੈਂ ਅਜੇ ਨਾਂ ਨਹੀਂ ਜ਼ਾਹਰ ਨਹੀਂ ਕਰਾਂਗਾ ਕਿਉਂਕਿ ਅਸੀਂ ਅਜੇ ਸਰਕਾਰ ਨੂੰ ਇਨਸਾਫ ਦਾ ਸਮਾਂ ਦਿੱਤਾ ਹੋਇਆ ਹੈ।

468 ad

Submit a Comment

Your email address will not be published. Required fields are marked *