ਇਤਿਹਾਸ ਦਾ ਅਧਿਆਪਕ ਬਣਿਆ ਕੇ. ਬੀ. ਸੀ.-2013 ਦਾ ਪਹਿਲਾ ਕਰੋੜਪਤੀ

(PNG Image, 600 × 360 pixels)ਮੁੰਬਈ – ਰਾਜਸਥਾਨ ਦੇ ਉਦੈਪੁਰ ਵਿਚ ਇਤਿਹਾਸ ਦੇ ਅਧਿਆਪਕ ਤਾਜ ਮੁਹੰਮਦ ਰੰਗਰੇਜ ਨੇ  ਟੀ. ਵੀ. ਸ਼ੋਅ ਕੌਣ ਬਣੇਗਾ ਕਰੋੜਪਤੀ ‘ਚ ਇਸ ਸਾਲ ਦਾ ਪਹਿਲਾ ਕਰੋੜਪਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਰੰਗਰੇਜ ਨੇ ਕੇ. ਬੀ. ਸੀ. ‘ਚ ਇਕ ਕਰੋੜ ਰੁਪਏ ਜਿੱਤੇ ਹਨ। ਹਾਲਾਂਕਿ  ਇਸ ਜਿੱਤ ‘ਤੇ ਉਸ ਨੂੰ ਖੁਦ ਵਿਸ਼ਵਾਸ ਨਹੀਂ ਹੋ ਰਿਹਾ।  ਰੰਗਰੇਜ ਨੇ ਕਿਹਾ ਕਿ ਇਹ ਜਾਣਨਾ ਹੋਰ ਵੀ ਸ਼ਾਨਦਾਰ ਹੈ ਕਿ ਇਕ ਕਰੋੜ ਰੁਪਏ ਜਿੱਤਣ ਵਾਲਾ ਮੈਂ ਇਸ ਵਾਰ ਦੇ ਕੇ. ਬੀ. ਸੀ. ਦਾ ਪਹਿਲਾ ਪ੍ਰਤੀਯੋਗੀ ਹਾਂ।  ਅਧਿਆਪਕ  ਰੰਗਰੇਜ ਜਿੱਤੇ ਹੋਏ ਇਨਾਮ ਨਾਲ ਆਪਣੀ ਬੇਟੀ ਦੀਆਂ ਅੱਖਾਂ ਦਾ ਇਲਾਜ ਕਰਵਾਉਣਾ ਚਾਹੁੰਦਾ ਹੈ।

468 ad

Submit a Comment

Your email address will not be published. Required fields are marked *