ਇਤਿਹਾਸਕ ਨਗਰ ਸ੍ਰੀ ਹਰਗੋਬਿੰਦਪੁਰ ਅਤੇ ਗੁਰਦੁਆਰਾ ਦਮਦਮਾ ਸਾਹਿਬ

2013_7image_07_30_114820703hargobind_sahib-llਭਾਰਤ ਕਈ ਧਰਮਾਂ, ਨਸਲਾਂ ਅਤੇ ਜਾਤਾਂ ਦਾ ਦੇਸ਼ ਹੈ। ਇਥੋਂ ਦੇ ਵਸਨੀਕਾਂ ਨੂੰ ਸਮੇਂ-ਸਮੇਂ ‘ਤੇ ਬਹੁਤ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਰ ਇਥੇ ਬਾਹਰੀ ਹਮਲਾਵਰ ਆਏ, ਜੋ ਇਥੋਂ ਦੇ ਵਸਨੀਕਾਂ ਨੂੰ ਉਜਾੜ ਕੇ ਆਪ ਵਸਦੇ ਹਨ। ਜਿੰਨਾ ਜ਼ੁਲਮ ਅਤੇ ਅੱਤਿਆਚਾਰ ਇਸ ਧਰਤੀ ‘ਤੇ ਹੋਇਆ, ਸ਼ਾਇਦ ਹੀ ਕਿਸੇ ਹੋਰ ਧਰਤੀ ‘ਤੇ ਹੋਇਆ ਹੋਵੇ। ਜਿਥੇ ਇਸ ਧਰਤੀ ਨੂੰ ਅੱਤਿਆਚਾਰੀਆਂ ਨੇ ਲਤਾੜਿਆ, ਉਥੇ ਹੀ ਧਰਮੀ ਪੁਰਸ਼ਾਂ ਨੇ ਆਪਣੇ ਨਿਰਮਲ ਕਰਮਾਂ ਤੇ ਪ੍ਰਭੂ ਭਗਤੀ ਨਾਲ ਇਸ ਧਰਤੀ ਨੂੰ ਸੰਵਾਰਿਆ ਤੇ ਨਿਵਾਜਿਆ। ਗੁਰੂ ਨਾਨਕ ਸਾਹਿਬ ਜੀ ਵਲੋਂ ਸੱਚ ਅਤੇ ਭਗਤੀ ਦਾ ਦਰਸਾਇਆ ਹੋਇਆ ਮਾਰਗ ਬਾਕੀ ਗੁਰੂ ਸਾਹਿਬਾਨ ਨੇ ਅਪਣਾਇਆ, ਪ੍ਰਚਾਰਿਆ ਅਤੇ ਬਿਆਨਿਆ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਨੇ ਇਸ ਸਿਧਾਂਤ ਨੂੰ ਹੋਰ ਵੀ ਪਕੇਰਿਆਂ ਕੀਤਾ। ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਤੋਂ ਹੀ ਮਾਲਾ ਦੇ ਨਾਲ-ਨਾਲ ਤਲਵਾਰ ਵੀ ਸਿੱਖ ਧਰਮ ਵਿਚ ਸ਼ਾਮਿਲ ਹੋ ਗਈ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਲੱਗਭਗ 6 ਸਾਲ ਦੀ ਉਮਰ ਤੋਂ ਅੱਖਰੀ ਵਿੱਦਿਆ ਦੇ ਨਾਲ-ਨਾਲ ਸ਼ਸਤਰ ਸਿੱਖਿਆ, ਘੋੜ ਸਵਾਰੀ, ਯੁੱਧ ਦੇ ਦਾਅ-ਪੇਚ ਆਦਿ ਦੀ ਸਿਖਲਾਈ ਲੈਣੀ ਆਰੰਭ ਕਰ ਦਿੱਤੀ ਸੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਵੇਲੇ ਤੋਂ ਹੀ ਸੰਤ ਸਿਪਾਹੀ ਵਾਲੇ ਸੰਕਲਪ ਨੂੰ ਅਮਲੀਜਾਮਾ ਪਹਿਨਾਉਣ ਅਤੇ ਆਉਣ ਵਾਲੇ ਸਮੇਂ ਦਾ ਮੁਕਾਬਲਾ ਕਰਨ ਲਈ ਸੋਚਿਆ ਜਾਣਾ ਸ਼ੁਰੂ ਹੋ ਗਿਆ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਜ਼ੁਲਮ ਦੇ ਵਿਰੁੱਧ ਸੰਘਰਸ਼ ਵਿੱਢਣ ਲਈ ਦੋ ਤਲਵਾਰਾਂ¸ਇਕ ਮੀਰੀ ਤੇ ਦੂਜੀ ਪੀਰੀ ਧਾਰਨ ਕੀਤੀਆਂ। ਰਾਜਿਆਂ ਵਰਗੇ ਠਾਠ-ਬਾਠ ਰੱਖਣੇ ਸ਼ੁਰੂ ਕੀਤੇ, ਜ਼ੁਲਮ ਵਿਰੁੱਧ ਸੰਘਰਸ਼ ਕਰਨ ਲਈ ਛੇਵੇਂ ਗੁਰੂ ਸਾਹਿਬ ਜੀ ਨੂੰ ਮੁਗਲਾਂ ਵਿਰੁੱਧ ਯੁੱਧਾਂ ਦਾ ਸਾਹਮਣਾ ਕਰਨਾ ਪਿਆ। ਗੁਰਦੁਆਰਾ ਦਮਦਮਾ ਸਾਹਿਬ ਦਾ ਇਤਿਹਾਸ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਘਰਸ਼ ਦੀ ਯਾਦ ਤਾਜ਼ਾ ਕਰਦਾ ਹੈ। ਇਸ ਇਤਿਹਾਸ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸ੍ਰੀ ਹਰਗੋਬਿੰਦਪੁਰ ਆਉਣ, ਸ਼ਹਿਰ ਦੀ ਉਸਾਰੀ ਅਤੇ ਜਬਰ-ਜ਼ੁਲਮ ਵਿਰੁੱਧ ਦੂਸਰੀ ਜੰਗ ਦਾ ਵਰਣਨ ਹੈ।
ਇਤਿਹਾਸ ਸ੍ਰੀ ਹਰਗੋਬਿੰਦਪੁਰ ਦਾ
ਸ੍ਰੀ ਹਰਗੋਬਿੰਦਪੁਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਵਲੋਂ ਵਸਾਏ ਨਗਰਾਂ ‘ਚੋਂ ਇਕ ਪ੍ਰਸਿੱਧ ਸ਼ਹਿਰ ਹੈ, ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਰੋਹੀਲੇ ਕਸਬੇ ਨੇੜੇ ਦਰਿਆ ਬਿਆਸ ਦੇ ਲਹਿੰਦੇ ਪਾਸੇ ਕੰਢੇ ‘ਤੇ ਆਬਾਦ ਕੀਤਾ। ਇਸ ਦਾ ਨਾਂ ਗੋਬਿੰਦਪੁਰ ਰੱਖਿਆ। ਇਸ ਸ਼ਹਿਰ ਨੂੰ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਮਾਤਾ ਗੰਗਾ ਜੀ ਅਤੇ ਭਾਈ ਬਿਧੀ ਚੰਦ ਜੀ ਦੀ ਚਰਨਛੋਹ ਦਾ ਸੁਭਾਗ ਪ੍ਰਾਪਤ ਹੋਇਆ। ਇਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਿਆੜਕੀ ਇਲਾਕੇ ਦਾ ਮੋਢੀ ਪਿੰਡ ਭਰਥ ਵਸਾਇਆ। ਭਾਈ ਕਾਲੂ, ਭਾਈ ਮੇਲੂ ਨੂੰ ਰੜੇ-ਆਕੀ ਦਾ ਵਰ ਦਿੱਤਾ, ਜੋ ਬਾਅਦ ਵਿਚ ਰਿਆੜਕੀ ਪਰਗਣੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸ੍ਰੀ ਹਰਗੋਬਿੰਦਪੁਰ ਦੀ ਉਸਾਰੀ : ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਜਹਾਂਗੀਰ ਦੇ ਸੱਦੇ ‘ਤੇ ਲਾਹੌਰ ਗਏ। ਲਾਹੌਰ ਤੋਂ ਵਾਪਿਸ ਆ ਕੇ ਗੁਰੂ ਜੀ ਅੰਮ੍ਰਿਤਸਰ ਨਾ ਠਹਿਰੇ ਅਤੇ ਦੁਆਬੇ ਵੱਲ ਚਲੇ ਗਏ। ਕੁਝ ਚਿਰ ਕਰਤਾਰਪੁਰ ਟਿਕਾਣਾ ਰੱਖਿਆ ਤੇ ਮੁਕੇਰੀਆਂ ਤੋਂ ਦਰਿਆ ਬਿਆਸ ਪਾਰ ਕਰਕੇ 1620 ਈ. ਵਿਚ ਦਰਿਆ ਦੇ ਕੰਢੇ ਮਾਝੇ ਵਾਲੇ ਪਾਸੇ ਪੰਚਮ ਪਿਤਾ ਵਲੋਂ ਵਸਾਏ ਨਗਰ ਗੋਬਿੰਦਪੁਰ ਦੀ ਉਸਾਰੀ ਸ਼ੁਰੂ ਕਰ ਦਿੱਤੀ। ਇਥੇ ਹਰ ਜਾਤੀ ਦੇ ਲੋਕਾਂ ਨੂੰ ਵਸਾਇਆ। ਗੁਰਦਆਰਾ ਮੰਜੀ ਸਾਹਿਬ, ਗੁਰਦੁਆਰਾ ਗ੍ਰੰਥੀਆਂ (ਧਰਮਸ਼ਾਲਾ) ਇਕ ਸਰਾਂ ਅਤੇ ਮਸੀਤ ਵੀ ਬਣਾਈ। ਸ੍ਰੀ ਹਰਗੋਬਿੰਦਪੁਰ ਦੀ ਉਸਾਰੀ ਦਾ ਕੰਮ ਇਸਮਾਇਲ ਖਾਂ, ਭਾਈ ਅਮੀਉ, ਭਾਈ ਬੂਲਾ, ਭਾਈ ਜੇਠਾ, ਭਾਈ ਲਾਲੋ ਤੇ ਭਾਈ ਕਲਿਆਣੇ ਦੇ ਹਵਾਲੇ ਕਰਕੇ ਸ੍ਰੀ ਅੰਮ੍ਰਿਤਸਰ ਪੁੱਜੇ। ਇਸ ਨਗਰ ਦੀ ਕਿੰਨੀ ਪ੍ਰਸਿੱਧੀ ਸੀ, ਉਸ ਦੀ ਉਦਾਹਰਣ ਸੁਜਾਨ ਰਾਇ ਭੰਡਾਰੀ ਦੀ ਨਿਮਨ ਲਿਖਤ ਤੋਂ ਮਿਲਦੀ ਹੈ¸ਹੈਬਤ ਪਟੀ ਦੁਬਾਰਾ ਬਾਰੀ ਵਿਚੋਂ ਇਕ ਪਰਗਨਾ ਹੈ। ਇਸ ਅੰਦਰ ਹਰਗੋਬਿੰਦਪੁਰ ਇਕ ਨਗਰ ਹੈ, ਜਿਥੇ ਵਧੀਆ ਬਾਗ ਅਤੇ ਪਾਵਨ ਸਰੋਵਰ ਬਣੇ ਹੋਏ ਹਨ। ਵੈਸਾਖੀ ਨੂੰ ਮੇਲਾ ਲੱਗਦਾ ਹੈ। ਇਥੋਂ ਦਾ ਘੋੜਾ ਚਾਲ-ਢਾਲ ਵਿਚ ਇਰਾਕੀ ਘੋੜੇ ਦੀ ਬਰਾਬਰੀ ਕਰਦਾ ਹੈ। ਕਈਆਂ ਦਾ ਮੁੱਲ ਦਸ-ਪੰਦਰਾਂ ਹਜ਼ਾਰ ਤਕ ਪੁੱਜਦਾ ਹੈ। ਸਿੱਖ ਮਿਸਲ ਦੇ ਰਾਜ ਸਮੇਂ ਜੱਸਾ ਸਿੰਘ ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਸੀ। ਪਹਿਲਾਂ ਪੁਲਸ ਥਾਣਾ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਹਵੇਲੀ ਸੀ। ਇਥੋਂ ਹੀ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਜੀ ਦੇ ਅੰਤਿਮ ਸੰਸਕਾਰ ਕਰਨ ਰਮਦਾਸ ਗਏ। ਸਦਭਾਵਨਾ ਦੀ ਮਿਸਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਆਪਣੇ ਹੱਥੀਂ ਬਣਵਾਈ ਮਸੀਤ ਸ੍ਰੀ ਹਰਗੋਬਿੰਦਪੁਰ ਸ਼ਹਿਰ ਵਿਚ ਮੌਜੂਦ ਹੈ। ਸ਼ਹਿਰ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਸ ਸਦਾ ਕੌਰ ਵਲੋਂ ਖੂਹ ਪੁਟਵਾਇਆ ਗਿਆ, ਜਿਸ ਨੂੰ ਮਾਤਾ ਦਾ ਖੂਹ ਕਿਹਾ ਜਾਂਦਾ ਹੈ। ਸ. ਜੱਸਾ ਸਿੰਘ ਨਾਲ ਸੰਬੰਧਿਤ ਇਤਿਹਾਸਿਕ ਨਿਸ਼ਾਨੀਆਂ ਮੌਜੂਦ ਸਨ।
ਇਤਿਹਾਸ ਗੁਰਦੁਆਰਾ ਦਮਦਮਾ ਸਾਹਿਬ ਪਾ. ਛੇਵੀਂ¸ਬਰਸਾਤ ਦਾ ਮੌਸਮ ਹੋਣ ਕਰਕੇ ਸ੍ਰ੍ਰੀ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਤੋਂ ਚੱਲ ਕੇ ਸਾਵਣ ਮਹੀਨੇ ਦੇ ਦੂਸਰੇ ਵੀਰਵਾਰ ਨੂੰ ਸ੍ਰ੍ਰੀ ਹਰਗੋਬਿੰਦਪੁਰ ਡੇਰਾ ਕੀਤਾ। ਉਸ ਸਮੇਂ ਤਕ ਭਗਵਾਨ ਦਾਸ ਘੇਰੜ ਖੱਤਰੀ ਨੇ ਇਸ ਪਿੰਡ ‘ਤੇ ਆਪਣਾ ਕਬਜ਼ਾ ਜਮਾ ਲਿਆ ਹੋਇਆ ਸੀ। ਇਹ ਖੱਤਰੀ ਉਸੇ ਚੰਦੂ ਸਵਾਲੀਏ ਦਾ ਰਿਸ਼ਤੇਦਾਰ ਸੀ, ਜਿਸ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਤਸੀਹੇ ਦੇ ਕੇ ਲਾਹੌਰ ਵਿਖੇ ਸ਼ਹੀਦ ਕਰਵਾਇਆ ਸੀ। ਜਦ ਗੁਰੂ ਜੀ ਇਥੇ ਪਹੁੰਚੇ ਅਤੇ ਆਪਣੇ ਤੰਬੂ ਲਗਾਉਣ ਲੱਗੇ ਤਾਂ ਘੇਰੜ ਖੱਤਰੀ ਨੇ ਨਾ ਕੇਵਲ ਗੁਰੂ ਸਾਹਿਬ ਨੂੰ ਠਹਿਰਨ ਤੋਂ ਰੋਕਣ ਦਾ ਯਤਨ ਕੀਤਾ, ਸਗੋਂ ਮੰਦਾ ਬਚਨ ਬਿਲਾਸ ਵੀ ਕੀਤਾ। ਸਿੱਖਾਂ ਦੇ ਹੱਥੋਂ ਭਗਵਾਨ ਦਾਸ ਘੇਰੜ ਮਾਰਿਆ ਗਿਆ। ਇਸ ਦੁਰਘਟਨਾ ਪਿੱਛੋਂ ਘੇਰੜ ਦਾ ਪੁੱਤਰ ਰਤਨ ਚੰਦ ਜਲੰਧਰ ਗਿਆ, ਜਿਥੇ ਉਸ ਦਾ ਸੰਬੰਧੀ ਕਰਮ ਚੰਦ (ਪੁੱਤਰ ਚੰਦੂ) ਰਹਿੰਦਾ ਸੀ। ਇਹ ਦੋਵੇਂ ਮਿਲ ਕੇ ਜਲੰਧਰ ਦੇ ਸੂਬੇਦਾਰ (ਅਬਦੁੱਲਾ ਖਾਂ) ਕੋਲ ਗਏ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਾਰੇ ਸ਼ਿਕਾਇਤ ਕੀਤੀ, ਜਿਸ ਨੂੰ ਸੁਣ ਕੇ ਸੂਬਾ ਅਲੀਬੇਗ ਗੁੱਸੇ ਵਿਚ ਆ ਗਿਆ ਅਤੇ ਗੁਰੂ ਸਾਹਿਬ ਵਿਰੁੱਧ ਆਪਣੀ ਫ਼ੌਜ ਚਾੜ੍ਹ ਲਿਆਇਆ। ਰੋਹੀਲੇ ਸ਼ਹਿਰ ਦੇ ਬਾਹਰ ਘਮਸਾਣ ਦਾ ਯੁੱਧ ਹੋਇਆ, ਜਿਸ ਵਿਚ ਜਲੰਧਰ ਦੇ ਸੂਬੇ ਅਬਦੁੱਲਾ ਖਾਂ ਦੀ ਹਾਰ ਹੋਈ। ਯੁੱਧ ਦੀ ਸਮਾਪਤੀ ਉਪਰੰਤ ਗੁਰੂ ਸਾਹਿਬ ਸ਼ਾਮ ਨੂੰ ਸ਼ਹਿਰੋਂ ਬਾਹਰ ਕਮਰ ਕੱਸਾ ਖੋਲ੍ਹ ਕੇ ਬੈਠ ਗਏ, ਅਰਥਾਤ ਦਮ ਲਿਆ। ਇਸ ਅਸਥਾਨ ‘ਤੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਸਥਿਤ ਹੈ। ਇਥੇ ਹੀ ਗੁਰੂ ਜੀ ਨੇ ਇਕ ਟੋਇਆ ਪੁਟਵਾ ਕੇ ਉਸ ਵਿਚ ਅਬਦੁੱਲਾ ਖਾਂ, ਉਸ ਦੇ ਦੋਹਾਂ ਪੁੱਤਰਾਂ ਅਤੇ ਪੰਜ ਜਰਨੈਲਾਂ ਦੀਆਂ ਲੋਥਾਂ ਦੱਬ ਕੇ ਉਸ ਉਪਰ ਬੈਠਣ ਲਈ ਦਮਦਮਾ (ਥੜ੍ਹਾ) ਬਣਵਾਇਆ। ਜੱਸਾ ਸਿੰਘ ਰਾਮਗੜ੍ਹੀਆ ਨੇ ਇਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ।

468 ad

Submit a Comment

Your email address will not be published. Required fields are marked *