ਇਟੋਬਿਕ ਵਿਚ ਹਮਲਾ, 40 ਸਾਲਾ ਵਿਅਕਤੀ ਦਾ ਕਤਲ

ਟਰਾਂਟੋ- ਟਰਾਂਟੋ ਦੇ ਕਮਿਊਨਿਟੀ ਹਾਊਸਿੰਗ ਬਿਲਡਿੰਗ ਵਿਚ ਅੱਜ ਸਵੇਰੇ ਇਕ 40 ਸਾਲਾ ਵਿਅਕਤੀ ਦੇ ਹਮਲਾ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ Accident In Bramptionਗਈ। ਪੁਲਿਸ ਜਦੋਂ ਰਾਤੀ ਕਰੀਬ 3 ਵਜੇ ਘਅਨਾਸਥਾਨ ਤੇ ਪਹੁੰਚੀ ਤਾਂ ਪੀੜਤ ਵਿਅਕਤੀ ਦੀ ਛਾਤੀ ਤੇ ਕਈ ਵਾਰ ਕੀਤੇ ਪਾਏ ਗਏ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਤਲ ਦੀ ਵਾਰਦਾਤ ਹੈ ਅਤੇ ਹਿਸ ਬਾਰੇ ਪੂਰੀ ਜਾਣਕਾਰੀ ਸਰਵਿਲਾਂਸ ਕੈਮਰਿਆਂ ਅਤੇ ਬਿਲਡਿੰਗ ਵਿਚ ਰਹਿਣ ਵਾਲੇ ਹੋਰ ਲੋਕਾਂ ਦੇ ਬਿਆਨਾਂ ਤੋਂ ਬਾਅਦ ਦਿੱਤੀ ਜਾਵੇਗੀ।
ਇਸ ਬਿਲਡਿੰਗ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਮਾਰਿਆ ਗਿਆ ਵਿਅਕਤੀ ਬਹੁਤ ਹੀ ਚੰਗੇ ਸੁਭਾਅ ਦਾ ਸੀ ਅਤੇ ਇਹ ਬਹੁਤ ਵੱਡੀ ਤ੍ਰਾਸਦੀ ਹੈ ਕਿ ਕਿਸੇ ਨੇ ਉਸਦਾ ਕਤਲ ਕਰ ਦਿੱਤਾ।

468 ad