ਇਟਲੀ ਦੇ ਸ਼ਹਿਰ ਵੀਨਸ ਵਿੱਚ ਹੋਇਆ ਖਾਲਸਾ ਸਾਜ਼ਣਾ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ

16ਵੀਨਸ, ਇਟਲੀ, 1 ਮਈ ( ਪੀਡੀ ਬੇਉਰੋ ) ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਵੱਲੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਵਿਚੈਂਸਾ ਸ਼ਹਿਰ ਵਿਖੇ ਤੀਜਾ ਮਹਾਨ ਨਗਰ ਕੀਰਤਨ ਸਜਾਇਆ ਗਿਆ। ਖ਼ਾਲਸਾ ਸਾਜਨਾ ਦਿਵਸ ਨੂੰ ਸਜਾਏ ਗਏ ਇਸ ਨਗਰ ਕੀਰਤਨ ਵਿਚ ਇਟਲੀ ਦੇ ਵੱਖਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਿਰਕਤ ਕੀਤੀ। ਨਗਰ ਕੀਰਤਨ ਦਾ ਆਰੰਭ ਵਿਚੈਂਸਾ ਦੀ ਐਰੋਸਪਿਨ ਮਾਰਕੀਟ ਦੇ ਨੇੜਿਉਂ  ਬਹੁਤ ਹੀ ਸ਼ਰਧਾਪੂਰਵਕ ਤੇ ਸ਼ਾਨੋਂਸ਼ੌਕਤ ਦੇ ਨਾਲ ਹੋਇਆ। ਥਾਂਥਾਂਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਦੇ ਮੁੱਖ ਸੇਵਾਦਾਰ ਭਾਈ ਗੁਰਦੇਵ ਸਿੰਘ ਭਦਾਸ, ਸੈਕਟਰੀ ਭਾਈ ਅਵਤਾਰ ਸਿੰਘ ਮਿਆਣੀ, ਭਾਈ ਲਖਵਿੰਦਰ ਸਿੰਘ ਤਲਵੰਡੀ ਕੂਕਾਂ, ਭਾਈ ਬਲਜੀਤ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਮਨਜੀਤ ਸਿੰਘ, ਭਾਈ ਜਸਵੀਰ ਸਿੰਘ, ਭਾਈ ਹਰਵਿੰਦਰ ਸਿੰਘ ਸੋਢੀ, ਭਾਈ ਤਜਿੰਦਰ ਸਿੰਘ, ਮਹਿੰਦਰ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ ਆਰਜੀਨਿਆਨੋ ਤੇ ਸਤਵੀਰ ਸਿੰਘ ਆਦਿ ਅਹੁਦੇਦਾਰਾਂ ਦੇ ਸੁਚੱਜੇ ਪ੍ਰੰਬਧਾਂ ਸਦਕਾ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਬਾਬਾ ਦੀਪ ਸਿੰਘ ਗੁਰਮਤਿ ਗਤਕਾ ਅਕੈਡਮੀ ਪੋਰਦੀਨੋਨੇ ਦੁਆਰਾ ਗਤਕੇ ਦੇ ਜੌਹਰ ਦਿਖਾਏ ਗਏ। ਨਗਰ ਕੀਰਤਨ ਦੌਰਾਨ ਇੰਡੀਆ ਦੀ ਧਰਤੀ ਤੋਂ ਵਿਸ਼ੇਸ਼ ਤੌਰਤੇ ਪਹੁੰਚੇ ਇੰਟਰਨੈਸ਼ਨਲ ਪੰਥਕ ਢਾਡੀ ਭਾਈ ਸਰੂਪ ਸਿੰਘ ਕੰਡਿਆਣਾ ਦੇ ਢਾਡੀ ਜਥੇ ਦੁਆਰਾ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਗਿਆ। ਨਗਰ ਕੀਰਤਨ ਵਿਚ ਇਟਲੀ ਦੀਆਂ ਵੱਖਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਅਤੇ ਇਟਾਲੀਅਨ ਪ੍ਰਮੁੱਖ ਅਧਿਕਾਰੀ ਨੇ ਵੀ ਉਚੇਚੇ ਤੌਰਤੇ ਸ਼ਿਰਕਤ ਕੀਤੀ।

468 ad

Submit a Comment

Your email address will not be published. Required fields are marked *